ਸਾਈਂ ਹਜ਼ੂਰੀ ਸ਼ਾਹ ਦੀ ਬਰਸੀ ਮਨਾਈ
ਸਾਈ ਹਜੂਰੀ ਸ਼ਾਹ ਜੀ ਦੀ ਸਾਲਾਨਾ ਬਰਸੀ ਮਨਾਈ
Publish Date: Wed, 18 Feb 2026 06:30 PM (IST)
Updated Date: Wed, 18 Feb 2026 06:33 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਦਰਬਾਰ ਹਜ਼ਰਤ ਸਾਈ ਮੌਲੇ ਸ਼ਾਹ ਜੀ ਸਾਬਰੀ ਚਿਸ਼ਤੀ ਦਾ ਦਰਬਾਰ ਪਿੰਡ ਅਨੀਹਰ ਸਾਈਂ ਰਾਜਕੁਮਾਰ ਮੁੱਖ ਸੇਵਾਦਾਰ ਸਾਈ ਰਵੀ ਸ਼ਾਹ ਦੀ ਰਹਿਨੁਮਾਈ ’ਚ ਸਾਈਂ ਹਜ਼ੂਰੀ ਸ਼ਾਹ ਜੀ ਦੋ ਦਿਨਾਂ ਸਾਲਾਨਾ ਬਰਸੀ 17, 18 ਫਰਵਰੀ ਨੂੰ ਮਨਾਈ ਗਈ। ਇਸ ਮੌਕੇ ਸਾਈਂ ਰਵੀ ਸ਼ਾਹ ਨੇ ਚਿਰਾਗ਼ ਦੀ ਰਸਮ, ਮਹਿੰਦੀ ਦੀ ਰਸਮ ਅਦਾ ਕੀਤੀ। ਅੱਜ ਫਰਵਰੀ ਚਾਦਰ ਤੇ ਝੰਡੇ ਦੀ ਰਸਮ ਸਵੇਰੇ 10 ਵਜੇ ਹੋਵੇਗੀ ਤੇ ਉਪਰੰਤ ਧਾਰਮਿਕ ਸਟੇਜ ਦੀ ਸ਼ੁਰੂਆਤ ਹੋਵੇਗੀ। ਕੱਵਾਲ ਤੇ ਨੱਕਾਲ ਦਾਤਾ ਜੀ ਦਾ ਗੁਣਗਾਨ ਕੀਤਾ ਤੇ ਸਮੂਹ ਸੰਗਤਾਂ ਦਰਬਾਰ ’ਤੇ ਨਤਮਸਤਕ ਹੋ ਕੇ ਦਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਗੁਰੂ ਕਾ ਅਤੁੱਟ ਲੰਗਰ ਸੰਗਤਾਂ ਨੂੰ ਛਕਾਇਆ। ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਸਾਈਂ ਰਵੀ ਸ਼ਾਹ, ਮਾਸਟਰ ਸੁਖਵਿੰਦਰ ਕਮਾਲਪੁਰ ਤੇ ਪ੍ਰਬੰਧਕਾਂ ਨੇ ਮਹਾਪੁਰਸ਼ ਤੇ ਦਾਨੀ ਸੱਜਣਾ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਮਹਾਪੁਰਸ਼ ਤੇ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ।