ਮਲਕੀਤ ਸਿੰਘ ਕਾਲਰਾ ਦੀ ਸਾਲਾਨਾ ਬਰਸੀ ਮਨਾਈ
ਮਲਕੀਤ ਸਿੰਘ ਕਾਲਰਾ ਦੀ ਸਾਲਾਨਾ ਬਰਸੀ ਮਨਾਈ
Publish Date: Thu, 15 Jan 2026 06:49 PM (IST)
Updated Date: Fri, 16 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਆਦਮਪੁਰ : ਸੀਨੀਅਰ ਅਕਾਲੀ ਆਗੂ ਜੱਥੇਦਾਰ ਬਲਵਿੰਦਰ ਸਿੰਘ ਕਾਲਰਾ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਿਤਾ ਮਲਕੀਤ ਸਿੰਘ ਕਾਲਰਾ ਦੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਸੰਤ ਬਾਬਾ ਗੁਰਜੀਤ ਸਿੰਘ ਕਾਲਰਾ, ਆਮ ਆਦਮੀ ਪਾਰਟੀ ਦੇ ਹਲਕਾ ਤੇ ਸਾਬਕਾ ਵਿਧਾਇਕ ਇੰਚਾਰਜ ਪਵਨ ਕੁਮਾਰ ਟੀਨੂੰ, ਜੱਥੇਦਾਰ ਗੁਰਦਿਆਲ ਸਿੰਘ ਕਾਲਰਾ (ਸੀਨੀਅਰ ਅਕਾਲੀ ਆਗੂ), ਬੀਬੀ ਦਵਿੰਦਰ ਕੌਰ ਕਾਲਰਾ (ਮੈਂਬਰ ਐੱਸਜੀਪੀਸੀ, ਆਦਮਪੁਰ), ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਕੋਟਲੀ, ਬਹਾਦਰ ਸਿੰਘ ਚੌਹਾਨ (ਸਾਬਕਾ ਸਰਪੰਚ), ਬੀਕੇਯੂ (ਰਾਜੇਵਾਲ) ਦੇ ਸੀਨੀਅਰ ਆਗੂ ਜੱਥੇਦਾਰ ਹਰਨਾਮ ਸਿੰਘ ਅਲਾਵਲਪੁਰ ਸਮੇਤ ਵੱਖ-ਵੱਖ ਸਿਆਸੀ, ਧਾਰਮਿਕ ਤੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਜੱਥੇਦਾਰ ਬਲਵਿੰਦਰ ਸਿੰਘ ਕਾਲਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲਾਨਾ ਬਰਸੀ ਦੇ ਮੌਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ’ਚ ਦੀਵਾਨ ਸਜਾਏ ਗਏ। ਇਸ ਦੌਰਾਨ ਭਾਈ ਗੁਰਜੀਤ ਸਿੰਘ, ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਦੇ ਕੀਰਤਨੀ ਜੱਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬਾਬਾ ਨਿਰਮਲ ਸਿੰਘ ਲੁਟੇਰਾ ਕਲਾਂ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ ’ਚ ਅਰਦਾਸ ਕੀਤੀ ਗਈ। ਬਰਸੀ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਕਵਰਜੋਤ ਸਿੰਘ, ਗੁਰਜੀਤ ਸਿੰਘ ਲੁਟੇਰਾ ਕਲਾਂ (ਉਪ-ਪ੍ਰਧਾਨ, ਬਲਾਕ ਆਦਮਪੁਰ, ਬੀਕੇਯੂ ਖੋਸਾ), ਬਲਬੀਰ ਸਿੰਘ ਡਰੋਲੀ ਖੁਰਦ, ਹਰਕੀਤ ਸਿੰਘ ਨਿਝਰ (ਹਲਕਾ ਕੋ-ਆਰਡੀਨੇਟਰ, ਕਿਸਾਨ ਵਿੰਗ ਆਪ), ਦਲਬੀਰ ਸਿੰਘ ਅਲਾਵਲਪੁਰ, ਗੁਰਦੀਪ ਸਿੰਘ ਕਾਲਰਾ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ), ਬਲਵਿੰਦਰ ਸਿੰਘ ਭਾਮ (ਪ੍ਰਧਾਨ, ਵਿਸ਼ਵ ਦੋਆਬਾ ਰਾਜਪੂਤ ਸਭਾ), ਬਲਬੀਰ ਸਿੰਘ ਫੁਗਲਾਣਾ (ਸਕੱਤਰ), ਜਗਤਾਰ ਸਿੰਘ ਭੂਗਰਨੀ, ਸੁਖਜੀਤ ਸਿੰਘ ਪਰਮਾਰ, ਗੁਰਦੇਵ ਸਿੰਘ ਲਵਲੀ, ਦੀਪਾ ਕੋਟਲੀ, ਰਣਜੀਤ ਸਿੰਘ ਚੌਹਾਨ, ਰਣਜੀਤ ਸਿੰਘ ਕਾਲਾ ਜਲਪੋਤ, ਕਿਰਪਾਲ ਸਿੰਘ ਕਾਲਰਾ, ਅਜੈਬ ਸਿੰਘ ਤੂਰ, ਅਮਨਦੀਪ ਸਿੰਘ ਮਾਹੀ ਪੰਚ ਸਮੇਤ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਹਾਜ਼ਰ ਸਨ।