ਪਿੰਡ ਤੇਹਿੰਗ ’ਚ ਸਾਲਾਨਾ ਛਿੰਝ 14 ਨੂੰ
ਸਾਲਾਨਾ ਛਿੰਝ ਤੇਹਿੰਗ ਪਿੰਡ 14 ਜਨਵਰੀ ਨੂੰ
Publish Date: Wed, 07 Jan 2026 06:39 PM (IST)
Updated Date: Wed, 07 Jan 2026 06:41 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨਜ਼ਦੀਕੀ ਪਿੰਡ ਤੇਹਿੰਗ ਸਾਲਾਨਾ ਛਿੰਝ ਮੇਲਾ 14 ਜਨਵਰੀ ਨੂੰ ਗ੍ਰਾਮ ਪੰਚਾਇਤ, ਦਸ਼ਮੇਸ਼ ਸਪੋਰਟਸ ਕਲੱਬ ਤੇਹਿੰਗ, ਸਮੂਹ ਨਗਰ ਨਿਵਾਸੀ, ਐੱਨਆਰਆਈਜ਼ ਵੀਰਾਂ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਪਟਕੇ ਦੀ ਪਹਿਲੀ ਕੁਸ਼ਤੀ ਭਲਵਾਨ ਅਖਾੜਾ ਧੁਲੇਤਾ ਤੇ ਸਾਨਵੀਰ ਕੁਹਾਲੀ ਅਖਾੜਾ ਕੁਹਾਲੀ ਵਿਚਕਾਰ ਹੋਵੇਗੀ। ਪਹਿਲਾ ਇਨਾਮ ਇਕ ਲੱਖ 10 ਹਜ਼ਾਰ ਦਿੱਤਾ ਜਾਵੇਗਾ। ਦੂਜੇ ਨੰਬਰ ਦੀ ਕੁਸ਼ਤੀ ਗਾਮਾ ਧੁਲੇਤਾ ਤੇ ਛੋਟਾ ਜੱਸਾ ਅਖਾੜਾ ਬਾਹੜੇਵਾਲ ਵਿਚਾਲੇ ਹੋਵੇਗੀ, ਜਿਸ ਦਾ ਇਨਾਮ 35,000 ਹਜ਼ਾਰ ਹੈ, ਤੀਜੇ ਨੰਬਰ ਦੀ ਕੁਸ਼ਤੀ ਲੱਕੀ ਗਰਚਾ ਤੇ ਲਖਵਿੰਦਰ ਮੌਲੀ ਵਿਚਾਲੇ ਹੋਵੇਗੀ ਤੇ 11 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਸੱਦੇ ਹੋਏ ਅਖਾੜਿਆਂ ਦੇ ਭਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ ਤੇ ਸਵੇਰੇ 10 ਵਜੇ ਲੜਕਿਆਂ ਦੇ 35,65, 75 ਕਿੱਲੋ ਭਾਰ ਵਰਗ ਦੇ ਸ਼ੋਅ ਮੈਚ ਕਰਵਾਏ ਜਾਣਗੇ। ਇਸ ਦੀ ਜਾਣਕਾਰੀ ਨਿਰਮਲ ਸਿੰਘ ਜੱਜ ਸਰਪੰਚ ਤੇਹਿੰਗ ਤੇ ਪ੍ਰਬੰਧਕਾਂ ਮੈਬਰਾਂ ਨੇ ਦਿੱਤੀ।