ਸਾਲਾਨਾ ਛਿੰਝ ਮੇਲਾ 13 ਨੂੰ
13 ਅਪ੍ਰੈਲ ਨੂੰ ਲੱਗੇਗਾ ਸਲਾਨਾ ਛਿੰਝ ਮੇਲਾ
Publish Date: Thu, 09 Apr 2026 09:06 PM (IST)
Updated Date: Thu, 09 Apr 2026 09:08 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਨਵਾਂ ਕਿਲ੍ਹਾ ’ਚ ਸਵ. ਹਰੀ ਸਿੰਘ ਧਾਲੀਵਾਲ ਦੇ ਪਰਿਵਾਰ ਵੱਲੋਂ ਲੱਖ ਦਾਤਾ ਪੀਰ ਦੀ ਯਾਦ ’ਚ 13 ਅਪ੍ਰੈਲ ਨੂੰ ਸਾਲਾਨਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਮੇਲੇ ਸਮੂਹ ਐੱਨਆਰਆਈ ਵੀਰਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਮੇਲੇ ਦੌਰਾਨ ਸੱਦੇ ਹੋਏ ਮਸ਼ਹੂਰ ਪਹਿਲਵਾਨਾਂ ਵਿਚਾਲੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਖਾਸ ਕਰ ਕੇ ਵਜੋਂ ਪਟਕੇ ਦੀ ਮੁੱਖ ਕੁਸ਼ਤੀ ਲਾਲੀ ਫਗਵਾੜਾ ਤੇ ਸ਼ਰੀਫ ਪਹਿਲਵਾਨ ਦਰਮਿਆਨ ਹੋਵੇਗੀ। ਇਸ ਸਬੰਧੀ ਜਾਣਕਾਰੀ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ਤੇ ਇਲਾਕੇ ਦੇ ਲੋਕਾਂ ਨੂੰ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ ਗਿਆ।