ਕੋਹਾਲੀ ਤੇ ਸ਼ਰੀਫ ਨੇ ਜਿੱਤੀ ਪਟਕੇ ਦੀ ਕੁਸ਼ਤੀ
ਪਿੰਡ ਉਧੋਵਾਲ ਬਲੰਦਾ ’ਚ ਸਾਲਾਨਾ ਛਿੰਝ ਮੇਲਾ ਯਾਦਗਾਰੀ ਤਰੀਕੇ ਨਾਲ ਨਿਬੜਿਆ
Publish Date: Wed, 18 Mar 2026 09:11 PM (IST)
Updated Date: Wed, 18 Mar 2026 09:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਉਧੋਵਾਲ ਬਲੰਦਾ ’ਚ ਲੱਖਦਾਤਾ ਪੀਰ ਦੇ ਸਾਲਾਨਾ ਛਿੰਝ ਮੇਲਾ ਦੋਹਾਂ ਪਿੰਡਾਂ ਦੇ ਸਹਿਯੋਗ ਨਾਲ ਕਰਵਾਇਆ। ਮੇਲੇ ਦੌਰਾਨ 17 ਅਖਾੜਿਆਂ ਦੇ ਪ੍ਰਸਿੱਧ ਪਹਿਲਵਾਨਾਂ ਦੀਆਂ ਰੋਮਾਂਚਕ ਕੁਸ਼ਤੀਆਂ ਹੋਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪਹਿਲੀ ਪਟਕੇ ਦੀ ਕੁਸ਼ਤੀ ’ਚ ਪ੍ਰਵੀਨ ਕੋਹਾਲੀ ਨੇ ਅਜੇ ਕੈਥਲ ਨੂੰ ਢਾਹ ਕੇ ਜਿੱਤ ਹਾਸਿਲ ਕੀਤੀ, ਜਦਕਿ ਦੂਜੀ ਕੁਸ਼ਤੀ ’ਚ ਸ਼ਰੀਫ਼ ਨਵਾਂ ਪਿੰਡ ਨੇ ਪ੍ਰਸ਼ਾਂਤ ਪਹਿਲਵਾਨ ਨੂੰ ਢਾਹ ਕੇ ਜਿੱਤ ਦਰਜ ਕੀਤੀ। ਪਹਿਲੀ ਪਟਕੇ ਦੀ ਕੁਸ਼ਤੀ ਦਾ ਇਨਾਮ ਗੁਰਨਾਮ ਸਿੰਘ ਤੇ ਖਾਲਸਾ ਪਰਿਵਾਰ ਵੱਲੋਂ ਦਿੱਤਾ ਗਿਆ, ਤੇ ਦੂਜੀ ਕੁਸ਼ਤੀ ਦਾ ਇਨਾਮ ਪਰਮਜੀਤ ਸਿੰਘ ਬਾਸੀ ਤੇ ਮਨਜੀਤ ਸਿੰਘ ਬਾਸੀ ਪਰਿਵਾਰ ਵੱਲੋਂ ਦਿੱਤਾ ਗਿਆ। ਮੇਲੇ ’ਚ ਨਰਿੰਦਰ ਸਿੰਘ ਮਾਨ, ਬਲਵੀਰ ਸਿੰਘ ਖਾਲਸਾ, ਮਨਪ੍ਰੀਤ ਸਿੰਘ ਰਾਜੂ, ਦਰਸ਼ਨ ਪਹਿਲਵਾਨ ਬਲੰਦਾ, ਸਾਬਕਾ ਸਰਪੰਚ ਰਾਜਾ, ਸਾਗਰ ਪੰਚ ਬਲੰਦਾ, ਗੁਰਨਾਮ ਸਿੰਘ, ਸੰਤ ਰਾਮ, ਉਮਰੇਦੀਨ, ਤੇਜਾ ਸਿੰਘ, ਲਖਵੀਰ ਲੱਖਾ, ਸਤਜੀਤ ਸਿੰਘ, ਦਲਬੀਰ ਸਿੰਘ ਕਨਕੈਟਰ, ਜਸਵੀਰ ਸਿੰਘ ਠੇਕੇਦਾਰ ਤੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ, ਐੱਨਆਰਆਈ ਵੀਰ ਤੇ ਨਗਰ ਨਿਵਾਸੀ ਵੀ ਮੌਜੂਦ ਸਨ।