ਖ਼ਾਲਸਾ ਕਾਲਜ ਫਾਰ ਵੂਮੈਨ ’ਚ ਕਾਰਨੀਵਲ ਦੀਆਂ ਰੌਣਕਾਂ
ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂੂਮੈਨ ਵਿਖੇ ਸਾਲਾਨਾ ਕਾਰਨੀਵਲ-2026 ਕਰਵਾਇਆ
Publish Date: Mon, 02 Mar 2026 07:10 PM (IST)
Updated Date: Mon, 02 Mar 2026 07:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਵੱਲੋਂ 2 ਮਾਰਚ 2026 ਨੂੰ ਕਾਲਜ ਕੈਂਪਸ ’ਚ ਸਾਲਾਨਾ ਕਾਰਨੀਵਲ-2026 ਮਨਾਇਆ ਗਿਆ। ਸਮਾਗਮ ਗਵਰਨਿੰਗ ਕੌਂਸਲ ਦੀ ਪ੍ਰਧਾਨ ਬਲਬੀਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਮੁੱਖ ਮਹਿਮਾਨ ਡਾ. ਪਰਮਜੀਤ ਸਿੰਘ ਮਰਵਾਹ (ਐੱਮਡੀ, ਮੈਰੀਟਨ ਹੋਟਲ, ਜਲੰਧਰ) ਨੇ ਸਮਾਗਮ ਦਾ ਉਦਘਾਟਨ ਕੀਤਾ, ਜਦਕਿ ਗੌਤਮ ਕੁਕਰੇਜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਕਾਰਨੀਵਲ ’ਚ ਮਿਸਟਰ ਤੇ ਮਿਸ ਕਾਰਨੀਵਲ, ਬੇਬੀ ਸ਼ੋਅ, ਮਨੋਰੰਜਕ ਖੇਡਾਂ, ਭੋਜਨ ਸਟਾਲ, ਰੈਫਲ ਡਰਾਅ ਤੇ ਵੱਖ-ਵੱਖ ਵਿਭਾਗਾਂ ਦੀਆਂ ਪ੍ਰਦਰਸ਼ਨੀਆਂ ਨੇ ਖੂਬ ਰੌਣਕ ਬਖ਼ਸ਼ੀ। ਦੁਪਹਿਰ ਸੈਸ਼ਨ ਦੌਰਾਨ ਇਮਪਰੂਵਮੈਂਟ ਟਰੱਸਟ, ਜਲੰਧਰ ਦੇ ਚੇਅਰਮੈਨ ਰਮਣੀਕ ਸਿੰਘ ਰੰਧਾਵਾ ਤੇ ਐਗਜ਼ੀਕਿਊਟਿਵ ਅਫ਼ਸਰ ਪਰਮਜੀਤ ਸਿੰਘ ਨੇ ਹਾਜ਼ਰੀ ਭਰੀ। ਸੱਭਿਆਚਾਰਕ ਪ੍ਰੋਗਰਾਮ ’ਚ ਗਾਇਕ ਫਤਿਹਵੀਰ ਸਿੰਘ ਤੇ ਰੋਹਿਤ ਖਹਿਰਾ ਦੇ ਲਾਈਵ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਮੋਹ ਲਿਆ, ਜਦਕਿ ਆਰਜੇ ਏਸੀਪੀ ਸੈਂਡੀ ਨੇ ਮਨੋਰੰਜਨ ’ਚ ਰੰਗ ਭਰਿਆ। ਅੰਤ ’ਚ ਰੈਫਲ ਡਰਾਅ ਰਾਹੀਂ ਜੇਤੂਆਂ ਨੂੰ ਇਨਾਮ ਵੰਡੇ ਗਏ। ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਸਟਾਫ ਤੇ ਵਿਦਿਆਰਥੀਆਂ ਨੂੰ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ।