ਖ਼ਾਲਸਾ ਮਾਰਚ ’ਚ ਸ਼ਾਮਲ ਹੋਣ ਦਾ ਐਲਾਨ
ਜੈਕਾਰਿਆਂ ਦੀ ਗੂੰਜ ਨਾਲ ਖਾਲਸਾ ਮਾਰਚ ’ਚ ਸ਼ਾਮਲ ਹੋਣ ਦਾ ਕੀਤਾ ਐਲਾਨ
Publish Date: Mon, 06 Apr 2026 06:27 PM (IST)
Updated Date: Mon, 06 Apr 2026 06:31 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਜਾਏ ਜਾ ਰਹੇ ਖਾਲਸਾ ਮਾਰਚ ’ਚ ਸ਼ਾਮਲ ਹੋਣ ਲਈ ਬਸਤੀ ਮਿੱਠੂ ਵਿਖੇ ਪ੍ਰੀਤਮ ਸਿੰਘ ਬੰਟੀ ਰਾਠੌਰ ਤੇ ਗੁਰਬਿੰਦਰ ਸਿੰਘ ਪਰਮਾਰ ਦੇ ਉਪਰਾਲੇ ਸਦਕਾ ਮੀਟਿੰਗ ਹੋਈ। ਗੁਰਦੁਆਰਾ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਵਿਚ ਹੋਈ ਮੀਟਿੰਗ ’ਚ ਖਾਲਸਾ ਮਾਰਚ ਪ੍ਰਬੰਧਕ ਕਮੇਟੀ ਦੇ ਹਰਪਾਲ ਸਿੰਘ ਚੱਢਾ, ਕੰਵਲਜੀਤ ਸਿੰਘ ਟੋਨੀ, ਤਜਿੰਦਰ ਸਿੰਘ ਪਰਦੇਸੀ, ਗੁਰਦੇਵ ਸਿੰਘ ਭਾਟੀਆ, ਪਰਮਪ੍ਰੀਤ ਸਿੰਘ ਵਿਟੀ, ਗਗਨਦੀਪ ਸਿੰਘ ਨਾਗੀ, ਗੁਰਜੀਤ ਸਿੰਘ ਪੋਪਲੀ, ਕਮਲਜੀਤ ਸਿੰਘ ਸਕੱਤਰ ਆਦਿ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਪਰਿਵਾਰ ਸਮੇਤ ਸੰਗਤਾਂ ਸ਼ਾਮਲ ਹੋਣ। ਸਮੁੱਚੀ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਮੋਟਰਸਾਈਕਲ, ਕਾਰਾਂ ਲੈ ਕੇ ਵੱਡਾ ਕਾਫ਼ਲੇ ਦੇ ਰੂਪ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ’ਤੇ ਗੁਰੂ ਘਰ ਦੇ ਪ੍ਰਧਾਨ ਪਰਮਜੀਤ ਸਿੰਘ, ਮੰਗਲ ਸਿੰਘ, ਤਰਵਿੰਦਰ ਸੋਹੀ, ਕੌਂਸਲਰ ਕੁਨਾਲ, ਲੱਕੀ ਮਲਹੋਤਰਾ, ਗੌਰਵ, ਗੁਰਸੇਵਕ ਸਿੰਘ ਬਿੱਟੂ, ਗੁਰਦੀਪ ਸਿੰਘ, ਕਵਲਜੀਤ ਸਿੰਘ ਸੈਕਟਰੀ ਹਰਜੀਤ ਸਿੰਘ ਕਾਹਲੋ, ਉੱਤਮ ਸਿੰਘ, ਅਮਨਦੀਪ ਸਿੰਘ ਬੱਗਾ, ਰਾਜਵੰਤ ਸਿੰਘ ਸੁੱਖਾ ਆਦਿ ਹਾਜ਼ਰ ਸਨ।