ਅਨੀਤਾ ਕੁਮਾਰੀ ਨੇ ਜਿੱਤੀ ਕਲਾਸਰੂਮ ਚੈਂਪੀਅਨਸ਼ਿਪ
ਅਨੀਤਾ ਕੁਮਾਰੀ ਟਾਟਾ ਕਲਾਸ ਐੱਜ ਕਲਾਸਰੂਮ ਚੈਂਪੀਅਨਸ਼ਿਪ ’ਚ ਰਾਸ਼ਟਰੀ ਜੇਤੂ ਘੋਸ਼ਿਤ
Publish Date: Fri, 24 Apr 2026 07:34 PM (IST)
Updated Date: Fri, 24 Apr 2026 07:37 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਦੀ ਸਮਾਜਿਕ ਵਿਗਿਆਨ ਅਧਿਆਪਕਾ ਅਨੀਤਾ ਕੁਮਾਰੀ ਨੂੰ ਮੁੰਬਈ ’ਚ ਕਰਵਾਈ 11ਵੀਂ ਟਾਟਾ ਕਲਾਸ ਐਜ ਕਲਾਸਰੂਮ ਚੈਂਪੀਅਨਸ਼ਿਪ 2026 ’ਚ ਰਾਸ਼ਟਰੀ ਜੇਤੂ ਐਲਾਨਿਆ ਗਿਆ। ਜਾਣਕਾਰੀ ਦਿੰਦੇ ਹੋਏ ਟਾਟਾ ਕਲਾਸ ਏਜ ਕੋਆਰਡੀਨੇਟਰ ਸਾਕਸ਼ੀ ਨੇ ਦੱਸਿਆ ਕਿ ਇਹ ਪੁਰਸਕਾਰ ਅਨੀਤਾ ਕੁਮਾਰੀ ਨੂੰ ਟਾਟਾ ਇੰਡਸਟਰੀਜ਼ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਕੇ ਆਰਐੱਸ ਜਾਮਵਾਲ ਤੇ ਟਾਟਾ ਕਲਾਸ ਐੱਜ ਦੇ ਨਿਰਦੇਸ਼ਕ ਤਰੁਣ ਭੋਜਵਾਨੀ ਦੁਆਰਾ ਪ੍ਰਦਾਨ ਕੀਤਾ ਗਿਆ। ਮੁਕਾਬਲੇ ਦੇ ਚਾਰ ਦੌਰ ਸਨ। ਪਹਿਲਾ ਦੌਰ ਅਗਸਤ 2025 ’ਚ ਕਰਵਾਈ ਇਕ ਕਲਾਸ ਨਿਰੀਖਣ ਦੌਰ ਸੀ। ਦੂਜਾ ਦੌਰ ਅਕਤੂਬਰ ’ਚ ਕਰਵਾਇਆ ਗਿਆ। ਮਾਰਚ 2026 ’ਚ ਹੋਏ ਤੀਜੇ ਦੌਰ ’ਚ ਉੱਤਰੀ ਜ਼ੋਨ ਤੋਂ ਅਨੀਤਾ ਕੁਮਾਰੀ ਨੂੰ ਜ਼ੋਨਲ ਪੱਧਰ ’ਚ ਚੁਣਿਆ ਗਿਆ ਸੀ, ਤੇ ਅਪ੍ਰੈਲ 2026 ਨੂੰ ਮੁੰਬਈ ’ਚ ਹੋਏ ਅੰਤਿਮ ਦੌਰ ’ਚ ਉਸ ਨੂੰ ਕੌਮੀ ਜੇਤੂ ਐਲਾਨਿਆ ਸੀ। ਉਸ ਨੇ ਟਾਟਾ ਕਲਾਸ ਐਜ ਕਲਾਸਰੂਮ ਚੈਂਪੀਅਨਸ਼ਿਪ ਟਰਾਫੀ ਤੇ 30,000 ਦਾ ਨਕਦ ਇਨਾਮ ਜਿੱਤਿਆ। 2025 ’ਚ ਪ੍ਰਿੰਸੀਪਲ ਡਾ. ਰਸ਼ਮੀ ਵਿਜ ਨੇ ਚੈਂਪੀਅਨਸ਼ਿਪ ਲਈ ਜੱਜ ਵਜੋਂ ਸੇਵਾ ਨਿਭਾਈ। ਪਿਛਲੇ ਲਗਾਤਾਰ ਚਾਰ ਸਾਲਾਂ ਤੋਂ ਪੁਲਿਸ ਡੀਏਵੀ ਪਬਲਿਕ ਸਕੂਲ ਇਸ ਚੈਂਪੀਅਨਸ਼ਿਪ ’ਚ ਹਿੱਸਾ ਲੈ ਰਿਹਾ ਹੈ ਅਤੇ ਜਿੱਤ ਰਿਹਾ ਹੈ।