ਮੂਰਤੀ ਸਥਾਪਨਾ ਦਿਵਸ ਮਨਾਇਆ
ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਨਾਂਥਾ ਦੀ ਮੂਰਤੀ ਸਥਾਪਨਾ ਦਿਵਸ ਮਨਾਇਆ
Publish Date: Fri, 24 Apr 2026 06:55 PM (IST)
Updated Date: Fri, 24 Apr 2026 06:58 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਧੀਮਾਨ ਪਰਿਵਾਰ ਵੱਲੋਂ ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਨਾਂਥਾ ਦੀ ਰਾਮਗੜ੍ਹ ਬਾਈਪਾਸ ਫਿਲੌਰ ਮੂਰਤੀ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਭਜਨ ਮੰਡਲੀ ਵੱਲੋ ਗੁਣਗਾਨ ਕੀਤਾ ਤੇ ਸੰਗਤਾਂ ਨੂੰ ਅਤੁੱਟ ਲੰਗਰ ਛਕਾਇਆ ਗਿਆ। ਇਸ ਮੌਕੇ ਗੁਲਸ਼ਨ ਕੁਮਾਰ ਆਹੂਜਾ ਪ੍ਰਧਾਨ ਆੜਤੀਆ ਐਸੋਸੀਏਸ਼ਨ ਫਿਲੌਰ, ਪੰਡਿਤ ਦੇਵਾਨੰਦ ਸ਼ਾਸਤਰੀ ,ਪੰਡਿਤ ਇੰਦਰਜੀਤ, ਮਨੋਹਰ ਲਾਲ, ਰਾਜਾ ਧੀਮਾਨ, ਡਾ. ਕੁਲਦੀਪ ਰਾਏ ਫਿਲੌਰ, ਤਰਸੇਮ ਰੁਪਾਣਾ ਪ੍ਰਧਾਨ ਭਾਜਪਾ ਵਿਮੁਕਤ ਜਾਤੀਆਂ ਪੰਜਾਬ, ਜਸਬੀਰ ਖੱਖ ਤੇ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ।