ਸਿੱਖ ਸੇਵਕ ਸੁਸਾਇਟੀ ਨੇ ਕਿਰਤੀ ਪਰਿਵਾਰਾਂ ਦੀ ਫੜੀ ਬਾਂਹ
ਵਿਸਾਖੀ ਮੌਕੇ ਸੇਵਾ ਦੀ ਮਿਸਾਲ: ਸਿਖ ਸੇਵਕ ਸੁਸਾਇਟੀ ਇੰਟੇਰਨੈਸ਼ਨਲ ਨੇ ਕਿਰਤੀ ਪਰਿਵਾਰਾਂ ਦੀ ਫੜੀ ਬਾਂਹ
Publish Date: Wed, 15 Apr 2026 07:04 PM (IST)
Updated Date: Wed, 15 Apr 2026 07:06 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਵਿਸਾਖੀ ਦੇ ਦਿਹਾੜੇ ’ਤੇ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਮਿਸ਼ਨ ਵਿਖੇ ਕਰਵਾਇਆ ਸਮਾਗਮ ਮਨੁੱਖੀ ਹਮਦਰਦੀ ਦੀ ਮਿਸਾਲੀ ਉਦਾਹਰਣ ਬਣ ਕੇ ਸਾਹਮਣੇ ਆਇਆ ਹੈ। ਸੁਸਾਇਟੀ ਵੱਲੋਂ ਇਸ ਅਸਥਾਨ ਤੋਂ ਲੋੜਵੰਦਾਂ ਨੂੰ ਵੀਲ੍ਹਚੇਅਰਾਂ ਵੰਡਣ ਦਾ ਕਾਰਜ ਕੇਵਲ ਇਕ ਸਹਾਇਤਾ ਮਾਤਰ ਨਹੀਂ, ਸਗੋਂ ਉਨ੍ਹਾਂ ਦੇ ਜੀਵਨ ’ਚ ਨਵੀਂ ਉਮੀਦ ਦੀ ਕਿਰਨ ਜਗਾਉਣ ਦਾ ਯਤਨ ਕੀਤਾ ਗਿਆ ਹੈ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਸੇਵਾ ਦੇ ਅਸਲ ਅਰਥਾਂ ਨੂੰ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਕਾਰਜ ਖੇਤਰ ਕੇਵਲ ਵੀਲ੍ਹਚੇਅਰਾਂ ਵੰਡਣ ਤੱਕ ਸੀਮਤ ਨਹੀਂ ਹੈ। ਉਨ੍ਹਾਂ ਵੱਲੋਂ 10 ਗਰੀਬ ਕਿਰਤੀ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦੇਣਾ ਤੇ ਬਿਮਾਰਾਂ ਦੇ ਇਲਾਜ ਲਈ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣਾ ਇਹ ਸਿੱਧ ਕਰਦਾ ਹੈ ਕਿ ਇਹ ਜਥੇਬੰਦੀ ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਤਕਲੀਫ਼ਾਂ ਨੂੰ ਸਮਝਦੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ 7 ਕਿਰਤੀ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਵੀਲ੍ਹਚੇਅਰਾਂ ਉਨ੍ਹਾਂ ਦੇ ਜੀਵਨ ਦੇ ਗੁਜ਼ਾਰੇ ਨੂੰ ਸੌਖਾ ਕਰਨ ’ਚ ਸਹਾਈ ਹੋਣਗੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਬਖਸ਼ ਸਿੰਘ ਜੁਨੇਜਾ ਨੇ ਇਸ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਸੁਸਾਇਟੀ ਨੂੰ ਦਬੇ ਕੁਚਲੇ ਸਮਾਜ ਲਈ ਚਾਨਣ ਮੁਨਾਰਾ ਕਰਾਰ ਦਿੱਤਾ। ਇਸ ਮੌਕੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਤੇ ਸਮੁੱਚੀ ਟੀਮ ਵੱਲੋਂ ਜਥੇਦਾਰ ਖਾਲਸਾ ਤੇ ਨਾਲ ਆਏ ਸੁਸਾਇਟੀ ਦੇ ਮੈਂਬਰ ਪ੍ਰੋਫੈਸਰ ਬਲਵਿੰਦਰਪਾਲ ਸਿੰਘ, ਸੰਤੋਖ ਸਿੰਘ ਦਿੱਲੀ ਪੇਂਟ, ਸੰਦੀਪ ਸਿੰਘ ਚਾਵਲਾ, ਠੇਕੇਦਾਰ ਹਰਦੇਵ ਸਿੰਘ ਗਰਚਾ, ਅਰਵਿੰਦਰਜੀਤ ਸਿੰਘ ਚੱਡਾ (ਐਡਵੋਕੇਟ), ਬਲਜੀਤ ਸਿੰਘ ਮਿਸ਼ਨਰੀ, ਪ੍ਰਿੰਸੀਪਲ ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਰਾਜੂ, ਦਵਿੰਦਰ ਸਿੰਘ ਅਨੰਦ, ਮਨਕਰਨ ਸਿੰਘ, ਸੁਖਵਿੰਦਰ ਸਿੰਘ ਗੋਗੀ, ਗੁਰਬਚਨ ਸਿੰਘ ਕਥੂਰੀਆ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਬਜਾਜ, ਰਜਿੰਦਰ ਪਾਲ ਸਿੰਘ, ਦਵਿੰਦਰ ਪਾਲ ਸਿੰਘ, ਦਵਿੰਦਰ ਪਾਲ ਸਿੰਘ ਸੈਨੀ, ਡਾ. ਤਨਵੀਰ ਡੂਮਰਾ, ਸੁਖਦੇਵ ਸਿੰਘ ਗਾਂਧੀ, ਤੇਜਿੰਦਰ ਪਾਲ ਸਿੰਘ,ਇੰਦਰਮੋਹਨ ਸਿੰਘ, ਸਤਿੰਦਰ ਪਾਲ ਸਿੰਘ, ਪਰਵਿੰਦਰ ਸਿੰਘ, ਜਸਪ੍ਰੀਤ ਸਿੰਘ ਆਦਿ ਸੰਗਤਾਂ ਹਾਜ਼ਰ ਸਨ।