ਅੰਮ੍ਰਿਤਸਰ ਐਕਸਪ੍ਰੈਸ ਅੱਠ ਘੰਟੇ ਲੇਟ, ਯਾਤਰੀ ਹੋਏ ਪਰੇਸ਼ਾਨ
ਅੰਮ੍ਰਿਤਸਰ ਐਕਸਪ੍ਰੈਸ ਅੱਠ ਘੰਟੇ ਲੇਟ, ਠੰਢ ’ਚ ਯਾਤਰੀਆਂ ਨੂੰ ਰੇਲਗੱਡੀਆਂ ਦੀ ਉਡੀਕ ਕਰਨੀ ਪਈ
Publish Date: Sun, 11 Jan 2026 09:15 PM (IST)
Updated Date: Mon, 12 Jan 2026 04:18 AM (IST)
------------ਤਸਵੀਰ ਹਿੰਦੀ ਚੋਂ 51-------------- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੰਘਣੀ ਧੁੰਦ ਕਾਰਨ ਰੋਜ਼ਾਨਾ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਰੇਲਗੱਡੀਆਂ ਲੇਟ ਹੋਣ ਕਰਕੇ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਿਵਾਰਕ ਮੈਂਬਰਾਂ ਸਮੇਤ ਸਿਟੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਘੰਟਿਆਂ ਤੱਕ ਰੇਲਗੱਡੀਆਂ ਦੀ ਉਡੀਕ ਕਰਨੀ ਪੈਂਦੀ ਹੈ। ਐਤਵਾਰ ਦੀ ਗੱਲ ਕਰੀਏ ਤਾਂ ਕਈ ਰੇਲਗੱਡੀਆਂ ਲੇਟ ਰਹੀਆਂ। ਅੰਮ੍ਰਿਤਸਰ ਐਕਸਪ੍ਰੈਸ ਅੱਠ ਘੰਟੇ, ਹੀਰਾਕੁੰਡ ਐਕਸਪ੍ਰੈਸ ਢਾਈ ਘੰਟੇ, ਅੰਮ੍ਰਿਤਸਰ ਏਸੀ ਐੱਸਐੱਫ਼ ਐਕਸਪ੍ਰੈਸ 40 ਮਿੰਟ, ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ ਡੀਐੱਮਯੂ 25 ਮਿੰਟ, ਪੱਛਮ ਐੱਸਐੱਫ਼ ਐਕਸਪ੍ਰੈਸ 15 ਮਿੰਟ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ ਸਵਾ ਘੰਟਾ, ਗੋਲਡਨ ਟੈਂਪਲ ਮੇਲ 30 ਮਿੰਟ, ਅੰਬਾਲਾ ਕੈਂਟ 20 ਮਿੰਟ ਤੇ ਜਨਨਾਇਕ ਐਕਸਪ੍ਰੈੱਸ 30 ਮਿੰਟ ਦੇਰੀ ਨਾਲ ਪਹੁੰਚੀ। ਸਟੇਸ਼ਨ ’ਤੇ ਯਾਤਰੀਆਂ ਦੀ ਭੀੜ ਦੇਖੀ ਗਈ। ਯਾਤਰੀਆਂ ਨੇ ਕਿਹਾ ਕਿ ਰੋਜ਼ਾਨਾ ਰੇਲਗੱਡੀਆਂ ਲੇਟ ਹੋ ਰਹੀਆਂ ਹਨ ਤੇ ਘੰਟਿਆਂ ਤੱਕ ਰੇਲਗੱਡੀ ਦੀ ਉਡੀਕ ਕਰਨੀ ਪੈਂਦੀ ਹੈ। ਧੁੰਦ ਤੇ ਠੰਢ ਕਾਰਨ ਪਰਿਵਾਰਕ ਮੈਂਬਰਾਂ ਨਾਲ ਸਟੇਸ਼ਨ ’ਤੇ ਰੇਲਗੱਡੀਆਂ ਦੀ ਉਡੀਕ ਕਰਨ ਦੀ ਮੁਸ਼ਕਲ ਬਣੀ ਰਹਿੰਦੀ ਹੈ।