ਅੰਮ੍ਰਿਤਸਰ ਐਕਸਪ੍ਰੈੱਸ ਪੌਣੇ 13 ਘੰਟੇ ਦੇਰ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sat, 03 Jan 2026 11:45 PM (IST)
Updated Date: Sat, 03 Jan 2026 11:47 PM (IST)

ਜਾਗਰਣ ਸੰਵਾਦਦਾਤਾ, ਜਲੰਧਰ : ਇਸ ਸਮੇਂ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਖਾਸ ਕਰ ਕੇ ਰੇਲ ਯਾਤਰਾ ’ਤੇ ਇਸ ਦਾ ਡੂੰਘਾ ਅਸਰ ਪੈ ਰਿਹਾ ਹੈ। ਸੰਘਣੀ ਧੁੰਦ ਕਾਰਨ ਦਿਸਣ ਹੱਦ ਘੱਟ ਹੋਣ ਕਾਰਨ ਸਟੇਸ਼ਨ ’ਤੇ ਰੇਲ ਗੱਡੀਆਂ ਦੇਰ ਨਾਲ ਪੁੱਜ ਰਹੀਆਂ ਹਨ। ਕਈ ਥਾਵਾਂ ’ਤੇ ਜ਼ਰੂਰਤ ਪੈਣ ’ਤੇ ਰੇਲ ਗੱਡੀਆਂ ਨੂੰ ਰੋਕ ਕੇ ਅੱਗੇ ਵਧਾਇਆ ਜਾ ਰਿਹਾ ਹੈ। ਸ਼ਨਿਚਰਵਾਰ ਦੀ ਗੱਲ ਕਰੀਏ ਤਾਂ ਕਈ ਰੇਲ ਗੱਡੀਆਂ ਦੇਰ ਨਾਲ ਪੁੱਜੀਆਂ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੰਮ੍ਰਿਤਸਰ ਐਕਸਪ੍ਰੈੱਸ ਪੌਣੇ 13 ਘੰਟੇ, ਆਮਰਪਾਲੀ ਐਕਸਪ੍ਰੈੱਸ ਸਵਾ ਸੱਤ ਘੰਟੇ, ਪੱਛਮੀ ਐਕਸਪ੍ਰੈੱਸ 30 ਮਿੰਟ, ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ ਐਕਸਪ੍ਰੈੱਸ ਪੌਣੇ ਪੰਜ ਘੰਟੇ, ਛਪਰਾ ਵੀਕਲੀ ਐਕਸਪ੍ਰੈੱਸ 47 ਮਿੰਟ, ਇੰਦੌਰ ਅੰਮ੍ਰਿਤਸਰ ਐਕਸਪ੍ਰੈੱਸ ਪੌਣੇ ਦੋ ਘੰਟੇ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਡੇਢ ਘੰਟਾ, ਸੱਚਖੰਡ ਐਕਸਪ੍ਰੈੱਸ ਸਵਾ ਦੋ ਘੰਟੇ, ਹੀਰਾਕੁੰਡ ਐਕਸਪ੍ਰੈਸ ਪੌਣੇ ਦੋ ਘੰਟੇ, ਅੰਬਾਲਾ ਕੈਂਟ ਜਲੰਧਰ ਸਿਟੀ ਸਵਾ ਘੰਟਾ, ਜਨਨਾਇਕ ਐਕਸਪ੍ਰੈੱਸ 20 ਮਿੰਟ ਅਤੇ ਅੰਮ੍ਰਿਤਸਰ ਜਨਸਾਧਾਰਣ ਐਕਸਪ੍ਰੈੱਸ ਪੌਣੇ ਦੋ ਘੰਟੇ ਦੇਰ ਹੋਈਆਂ। ਰੇਲ ਗੱਡੀਆਂ ਦੇਰ ਹੋਣ ਕਾਰਨ ਯਾਤਰੀਆਂ ਨੂੰ ਠੰਢ ’ਚ ਘੰਟਿਆਂ ਤੱਕ ਖੜ੍ਹੇ ਰਹਿਣਾ ਪੈ ਰਿਹਾ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਧੁੰਦ ਕਾਰਨ ਰੇਲ ਗੱਡੀਆਂ ਦੇਰ ਹੋ ਰਹੀਆਂ ਹਨ। ਘੰਟਿਆਂਬੱਧੀ ਤੱਕ ਸਟੇਸ਼ਨ ’ਤੇ ਰੇਲ ਗੱਡੀ ਦਾ ਇੰਤਜ਼ਾਰ ਕਰਨਾ ਪਰਿਵਾਰਕ ਮੈਂਬਰਾਂ ਨਾਲ ਮੁਸ਼ਕਲ ਹੁੰਦਾ ਹੈ।