ਅੰਬੇਡਕਰ ਸੈਨਾ ਆਫ ਇੰਡੀਆ ਵੱਲੋਂ ਫਿਲੌਰ ਵਿਖੇ ਖੂਨਦਾਨ ਕੈਂਪ 14 ਨੂੰ
ਅੰਬੇਡਕਰ ਸੈਨਾ ਆਫ ਇੰਡੀਆ ਵੱਲੋਂ ਫਿਲੌਰ ਵਿਖੇ ਖੂਨਦਾਨ ਕੈਂਪ 14 ਮਾਰਚ ਨੂੰ
Publish Date: Sun, 08 Mar 2026 06:35 PM (IST)
Updated Date: Mon, 09 Mar 2026 04:09 AM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਵਰ੍ਹੇ ਦੀ ਸ਼ੁਰੂਆਤ ਨੂੰ ਸਮਰਪਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਤੇ ਸਾਹਿਬ ਸ੍ਰੀ ਕਾਸ਼ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ 14 ਮਾਰਚ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਾਬਾ ਬ੍ਰਹਮ ਦਾਸ ਕਮਿਊਨਟੀ ਹਾਲ ਅਕਲਪੁਰ ਰੋਡ ਫਿਲੌਰ ਵਿਖੇ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਗੁਲਸ਼ਨ ਮਸੰਦਪੁਰ ਜ਼ਿਲ੍ਹਾ ਪ੍ਰਧਾਨ ਜਲੰਧਰ (ਦਿਹਾਤੀ) ਅੰਬੇਡਕਰ ਸੈਨਾ ਆਫ ਇੰਡੀਆ ਨੇ ਦੱਸਿਆ ਕਿ ਇਹ ਕੈੰਪ ਗੋਰਾਇਆ ਬਲੱਡ ਸੇਵਾ ਦਾ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।