ਸਮਾਜ ਸੇਵੀ ਸ਼ਿੰਦਾ ਮੱਲ ਦਾ ਅੰਬੇਡਕਰ ਸੈਨਾ ਵੱਲੋਂ ਸਨਮਾਨ
ਸਮਾਜ ਸੇਵੀ ਪ੍ਰਵਾਸੀ ਸ਼ਿੰਦਾ ਮੱਲ ਜਰਮਨੀ ਦਾ ਅੰਬੇਡਕਰ ਸੈਨਾ ਨੇ ਕੀਤਾ ਸਨਮਾਨ
Publish Date: Fri, 16 Jan 2026 08:14 PM (IST)
Updated Date: Fri, 16 Jan 2026 08:15 PM (IST)

-ਡਾ. ਅੰਬੇਡਕਰ ਦੇ ਸਿਧਾਂਤ ’ਤੇ ਪਹਿਰਾ ਦੇਣ ਵਾਲਿਆਂ ਅੱਗੇ ਸਿਰ ਝੁਕਦਾ ਹੈ : ਰਸੂਲਪੁਰੀ ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਇੱਥੋਂ ਨਜ਼ਦੀਕੀ ਪਿੰਡ ਰਸੂਲਪੁਰ ਦੇ ਐੱਨਆਰਆਈ ਜਰਮਨੀ ਵਾਸੀ ਸ਼ਿੰਦਾ ਮੱਲ ਜਰਮਨੀ ਦਾ ਅੰਬੇਡਕਰ ਸੈਨਾ ਪੰਜਾਬ ਦੀ ਤਹਿਸੀਲ ਇਕਾਈ ਵਲੋਂ ਪ੍ਰਧਾਨ ਦੀਪਕ ਰਸੂਲਪੁਰੀ ਦੀ ਅਗਵਾਈ ’ਚ ਸਨਮਾਨ ਕੀਤਾ ਗਿਆ। ਇਸ ਮੌਕੇ ਸੰਜੀਵ ਕਾਦਰੀ ਬਲਾਕ ਪ੍ਰਧਾਨ ਅੱਪਰਾ, ਬਿੰਦਰ ਅੱਪਰਾ ਪ੍ਰਧਾਨ ਅੱਪਰਾ, ਬਿੰਦਰ ਰਸੂਲਪੁਰੀ ਖਜਾਨਚੀ, ਗਾਇਕ ਪ੍ਰੇਮ ਮਾਨ, ਮੰਚ ਸੰਚਾਲਕ ਕਾਲਾ ਟਿੱਕੀਆਂ ਵਾਲਾ, ਦਿਲਜਾਨ ਕਾਦਰੀ ਤੇ ਹੋਰ ਸਾਥੀ ਵੀ ਹਾਜ਼ਰ ਸਨ। ਇਸ ਮੌਕੇ ਸ਼ਿੰਦਾ ਮੱਲ ਆਪਣੇ ਵੱਡੇ ਭਰਾ ਸੁਰਜੀਤ ਮੱਲ ਅਤੇ ਪੁੱਤਰ ਰਿੱਕੀ ਮੱਲ ਜਰਮਨੀ ਨਾਲ ਇਸ ਸਨਮਾਨ ਸਮਾਗਮ ’ਚ ਸ਼ਾਮਿਲ ਹੋਏ। ਦੀਪਕ ਰਸੂਲਪੁਰੀ ਨੇ ਦੱਸਿਆ ਕਿ ਸ਼ਿੰਦਾ ਮੱਲ ਭਾਵੇਂ ਦੋ ਦਹਾਕੇ ਪਹਿਲਾਂ ਪਿੰਡ ਤੋਂ ਪਰਵਾਸ ਕਰ ਕੇ ਵੱਖ-ਵੱਖ ਦੇਸ਼ਾਂ ’ਚ ਸਖਤ ਮੁਸ਼ੱਕਤ ਕਰਦੇ ਹੋਏ ਜਰਮਨੀ ਦੇ ਪੱਕੇ ਵਸਨੀਕ ਬਣ ਗਏ ਪਰ ਉਨ੍ਹਾਂ ਨੇ ਆਪਣੇ ਪਿੰਡ ਤੇ ਆਪਣੇ ਸਮਾਜ ਨੂੰ ਕਦੀ ਵੀ ਨਹੀਂ ਭੁਲਾਇਆ। ਉਨ੍ਹਾਂ ਦੱਸਿਆ ਕਿ ਸ਼ਿੰਦਾ ਮੱਲ ਜਰਮਨੀ ਹਮੇਸ਼ਾ ਹੀ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਰਵਾਸੀਆਂ ਅੱਗੇ ਉਨ੍ਹਾਂ ਦਾ ਸਿਰ ਝੁਕਦਾ ਹੈ ਜਿਹੜੇ ਬਾਬਾ ਸਾਹਿਬ ਅੰਬੇਡਕਰ ਜੀ ਦੇ ‘ਪੇ ਬੈਕ ਟੂ ਸੁਸਾਇਟੀ’ ਦੇ ਸਿਧਾਂਤ ’ਤੇ ਪਹਿਰਾ ਦੇ ਰਹੇ ਹਨ। ਇਸ ਮੌਕੇ ਸ਼ਿੰਦਾ ਮੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਵਿਦੇਸ਼ ਬੈਠਿਆਂ ਨੂੰ ਮਾਣ ਹੁੰਦਾ ਹੈ ਕਿ ਸਾਡੀ ਜਨਮ ਭੂਮੀ ’ਤੇ ਅੰਬੇਡਕਰ ਸੈਨਾ ਵਰਗੀਆਂ ਸੰਸਥਾਵਾਂ ਹਨ ਜੋ ਲੋੜਵੰਦਾਂ ਦੀ ਬਾਂਹ ਫ਼ੜ ਰਹੀਆਂ ਹਨ ਅਤੇ ਸਮਾਜ ਨਾਲ ਹੁੰਦੀ ਧੱਕੇਸ਼ਾਹੀ ਦਾ ਮੁਕਾਬਲਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਹਰ ਸਹਿਯੋਗ ਲਈ ਤਿਆਰ ਰਹਿਣਗੇ।