ਡਾ. ਅੰਬੇਡਕਰ ਜੀ ਦੇ ਜਨਮ ਉਤਸਵ ਦਾ ਸੱਦਾ-ਪੱਤਰ ਰਿਲੀਜ਼
ਅੰਬੇਡਕਰ ਮਿਸ਼ਨ ਸੁਸਾਇਟੀ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਉਤਸਵ ਦਾ ਸੱਦਾ-ਪੱਤਰ ਕੀਤਾ ਰਿਲੀਜ਼
Publish Date: Tue, 31 Mar 2026 08:51 PM (IST)
Updated Date: Tue, 31 Mar 2026 08:55 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋ. ਬਲਬੀਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ 14 ਅਪ੍ਰੈਲ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਉਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਸੁਸਾਇਟੀ ਵੱਲੋਂ ਮੀਟਿੰਗ ’ਚ ਬਾਬਾ ਸਾਹਿਬ ਦੇ ਜਨਮ ਦਿਵਸ ਸਮਾਗਮ ਦਾ ਸੱਦਾ-ਪੱਤਰ ਵੀ ਰਿਲੀਜ਼ ਕੀਤਾ ਗਿਆ। ਇਸ ਵਾਰ 14 ਅਪ੍ਰੈਲ ਨੂੰ ਇਸ ਸਮਾਗਮ ’ਚ ਪ੍ਰੋਫੈਸਰ ਅਨਵਰ ਪਾਸ਼ਾ ਸਾਬਕਾ ਚੇਅਰਪਰਸਨ, ਭਾਰਤੀ ਭਾਸ਼ਾਵਾਂ ਕੇਂਦਰ, ਜੇਐੱਨਯੂ, ਨਵੀਂ ਦਿੱਲੀ ਬਤੌਰ ਮੁੱਖ ਮਹਿਮਾਨ ਪੁੱਜ ਰਹੇ ਹਨ ਤੇ ਕਾਮਰੇਡ ਮੰਗਤ ਰਾਮ ਪਾਸਲਾ ਪ੍ਰਸਿੱਧ ਸਮਾਜਿਕ ਚਿੰਤਕ ਤੇ ਮਜ਼ਦੂਰ ਨੇਤਾ, ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਵੀ ਸੁਸਾਇਟੀ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨਾ ਨੂੰ ਲੋਕਾਂ ਦੇ ਰੂ-ਬ-ਰੂ ਕਰਵਾਇਆ ਹੈ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਦਿੱਤੀ। ਇਸ ਮੌਕੇ ਚਰਨ ਦਾਸ ਸੰਧੂ, ਪਰਮਿੰਦਰ ਸਿੰਘ ਖੁੱਤਨ, ਪਰਮਜੀਤ ਜੱਸਲ, ਐਡਵੋਕੇਟ ਹਰਭਜਨ ਸਾਂਪਲਾ, ਜਸਵਿੰਦਰ ਵਰਿਆਣਾ, ਤਿਲਕ ਰਾਜ, ਡਾ. ਮਹਿੰਦਰ ਸੰਧੂ, ਨਿਰਮਲ ਬਿੰਜੀ, ਪ੍ਰੋ. ਅਸ਼ਵਨੀ ਜੱਸਲ, ਸਤਨਾਮ ਸਿੰਘ ਬਧਾਵਨ ਆਈਐੱਫਐੱਸ (ਰਿਟਾ.) ਤੇ ਪ੍ਰਿੰਸੀਪਲ ਡਾ. ਕੇਐੱਸ ਫੁੱਲ ਤੇ ਹੋਰ ਹਾਜ਼ਰ ਸਨ।