ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੀ ਹੋਈ ਚੋਣ : ਪ੍ਰੋ. ਬਲਬੀਰ ਬਣੇ ਪ੍ਰਧਾਨ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੀ ਹੋਈ ਚੋਣ - ਪ੍ਰੋ. ਬਲਬੀਰ ਬਣੇ ਪ੍ਰਧਾਨ
Publish Date: Sun, 15 Mar 2026 07:33 PM (IST)
Updated Date: Sun, 15 Mar 2026 07:36 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ ਜਲੰਧਰ : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਇਤਿਹਾਸਕ ਸਥਾਨ ਅੰਬੇਡਕਰ ਭਵਨ ਵਿਖੇ ਸਰਬਸੰਮਤੀ ਨਾਲ ਕਰਵਾਈ ਗਈ। ਚੋਣ ਪ੍ਰਕਿਰਿਆ ਦੌਰਾਨ ਸੁਸਾਇਟੀ ਦੇ ਨਵੇਂ ਅਹੁਦੇਦਾਰ ਚੁਣੇ ਗਏ, ਜਿਨ੍ਹਾਂ ’ਚ ਪ੍ਰਧਾਨ ਵਜੋਂ ਪ੍ਰੋ. ਬਲਬੀਰ, ਉਪ ਪ੍ਰਧਾਨ ਪਰਮਿੰਦਰ ਸਿੰਘ ਖੁੱਤਣ, ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ, ਵਿੱਤ ਸਕੱਤਰ ਤਿਲਕ ਰਾਜ, ਸਹਾਇਕ ਸਕੱਤਰ ਬਲਦੇਵ ਰਾਜ ਜੱਸਲ ਤੇ ਐਡੀਟਰ ਇਨਕਲਾਬ ਸੰਗਰ ਚੁਣੇ ਗਏ। ਕਾਰਜਕਾਰੀ ਕਮੇਟੀ ਦੇ ਮੈਂਬਰਾਂ ’ਚ ਚਰਨ ਦਾਸ ਸੰਧੂ, ਜਸਵਿੰਦਰ ਵਰਿਆਣਾ, ਪਰਮਜੀਤ ਜੱਸਲ, ਸੂਰਜ ਬਿਰਦੀ ਤੇ ਸੰਨੀ ਥਾਪਰ ਸ਼ਾਮਲ ਹਨ। ਚੋਣ ਪ੍ਰਕਿਰਿਆ ਦੀ ਦੇਖ-ਰੇਖ ਪ੍ਰੋ. ਅਸ਼ਵਨੀ ਜੱਸਲ ਨੇ ਚੋਣ ਅਧਿਕਾਰੀ ਵਜੋਂ ਕੀਤੀ, ਜਦਕਿ ਡਾ. ਕਮਲ ਸ਼ੀਲ ਬਾਲੀ ਨੇ ਚੋਣ ਨੂੰ ਸੁਚਾਰੂ ਢੰਗ ਨਾਲ ਕਰਵਾਉਣ ’ਚ ਉਨ੍ਹਾਂ ਦੀ ਸਹਾਇਤਾ ਕੀਤੀ। ਇਸ ਤੋਂ ਪਹਿਲਾਂ ਆਮ ਇਜਲਾਸ ਦਾ ਸੰਚਾਲਨ ਸੀਨੀਅਰ ਮਿਸ਼ਨਰੀ ਸਾਥੀ ਬਲਦੇਵ ਰਾਜ ਜੱਸਲ ਵੱਲੋਂ ਬੁੱਧ ਬੰਦਨਾ, ਤ੍ਰਿਸ਼ਰਨ ਤੇ ਪੰਚਸ਼ੀਲ ਨਾਲ ਕੀਤਾ ਗਿਆ। ਇਸ ਮੌਕੇ ਸੁਸਾਇਟੀ ਵੱਲੋਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ, ਜਦਕਿ ਵਿੱਤ ਸਕੱਤਰ ਤਿਲਕ ਰਾਜ ਨੇ ਵਿੱਤੀ ਹਿਸਾਬ ਕਿਤਾਬ ਦੀ ਰਿਪੋਰਟ ਸਦਨ ਸਾਹਮਣੇ ਰੱਖੀ। ਹਾਊਸ ਵੱਲੋਂ ਦੋਵੇਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਇਸ ਦੌਰਾਨ ਕੁਲਦੀਪ ਭੱਟੀ ਐਡਵੋਕੇਟ, ਵਰਿੰਦਰ ਕੁਮਾਰ, ਸੰਨੀ ਥਾਪਰ, ਗੁਰਦਿਆਲ ਜੱਸਲ ਤੇ ਸੋਹਨ ਲਾਲ ਨੇ ਸੁਸਾਇਟੀ ਦੀ ਬੇਹਤਰੀ ਲਈ ਆਪਣੇ ਸੁਝਾਅ ਵੀ ਪੇਸ਼ ਕੀਤੇ। ਸਾਬਕਾ ਪ੍ਰਧਾਨ ਚਰਨ ਦਾਸ ਸੰਧੂ ਨੇ ਵੀ ਹਾਊਸ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਚੋਣ ਤੋਂ ਬਾਅਦ ਨਵੇਂ ਪ੍ਰਧਾਨ ਪ੍ਰੋ. ਬਲਬੀਰ ਨੇ ਸਭ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੁਸਾਇਟੀ ਦੇ ਮਿਸ਼ਨ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਲਈ ਕੰਮ ਕਰਨਗੇ। ਇਹ ਜਾਣਕਾਰੀ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਵੱਲੋਂ ਜਾਰੀ ਪ੍ਰੈੱਸ ਬਿਆਨ ’ਚ ਦਿੱਤੀ ਗਈ।