ਅਲਾਇੰਸ ਕਲੱਬ ਵੱਲੋਂ ਮੈਗਾ ਮੁਫ਼ਤ ਮੈਡੀਕਲ ਕੈਂਪ ਅੱਜ
ਅਲਾਇੰਸ ਕਲੱਬ ਆਦਮਪੁਰ ਵੱਲੋਂ ਅਲਾਵਲਪੁਰ ਵਿਖੇ ਮੈਗਾ ਮੁਫ਼ਤ ਮੈਡੀਕਲ ਕੈਂਪ ਅੱਜ
Publish Date: Sat, 14 Mar 2026 07:01 PM (IST)
Updated Date: Sat, 14 Mar 2026 07:03 PM (IST)
-ਨੱਕ, ਕੰਨ, ਗਲੇ ਤੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਕਰਨਗੇ ਜਾਂਚ
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਅਲਾਇੰਸ ਕਲੱਬ ਦੋਆਬਾ ਵੱਲੋਂ ਪ੍ਰਧਾਨ ਪੰਕਜ ਕੁਮਾਰ ਹਨੀ ਦੀ ਅਗਵਾਈ ਹੇਠ 15 ਮਾਰਚ ਨੂੰ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਠਾਕੁਰ ਵੱਲੋਂ ਅਲਾਵਲਪੁਰ ਵਿਖੇ ਮੈਗਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲੱਗੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰ ਤੇ ਕੈਂਪ ਪ੍ਰਬੰਧਕ ਸੁਭਾਸ਼ ਭਨੋਟ, ਅੰਕੁਰ ਮਿਸ਼ਰਾ, ਰਾਹੁਲ ਮਿਸ਼ਰਾ ਤੇ ਸ਼ੁਭਮ ਅੱਗਰਵਾਲ ਨੇ ਦੱਸਿਆ ਕਿ ਇਹ ਕੈਂਪ ਪਰਮਹੰਸ ਸ਼੍ਰੀ 108 ਮਹੰਤ ਸਵਾਮੀ ਮਹੇਸ਼ ਪੂਰੀ ਜੀ ਦੀ ਦੇਖਰੇਖ ਹੇਠ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਸਤਿਗੁਰੂ ਪਰਮਹੰਸ 1008 ਸਵਾਮੀ ਹੀਰਾ ਨੰਦਪੁਰੀ ਜੀ ਮਹਾਰਾਜ ਨੰਗਲ ਬਿਹਾਲਾ, ਸਤਿਗੁਰੂ ਪਰਮਹੰਸ 1008 ਬੋਧਾ ਨੰਦ ਪੂਰੀ ਜੀ ਮਹਾਰਾਜ, ਸਵਾਮੀ ਪਰਮਹੰਸ 1008 ਗੁਰੂ ਸੇਵਾ ਨੰਦ ਪੁਰੀ ਜੀ ਮਹਾਰਾਜ, ਸਵਾਮੀ ਪਰਮਹੰਸ 1008 ਬ੍ਰਹਮਾ ਨੰਦ ਪੁਰੀ ਜੀ ਮਹਾਰਾਜ ਤੇ ਸੰਤ ਪਰਮਹੰਸ ਰਾਮਾਨੰਦ ਪੁਰੀ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਕੈਂਪ ਲਾਇਆ ਜਾ ਰਿਹਾ ਹੈ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਡਾ. ਸੁਖਬਿੰਦਰ (ਈਐੱਨਟੀ ਸਪੈਸ਼ਲਿਸਟ ਨੱਕ, ਕੰਨ ਤੇ ਗਲੇ ਦੇ ਮਾਹਿਰ) ਤੇ ਡਾ. ਸ਼ਲਭ ਸਿੰਗਲਾ (ਸਕਿਨ ਸਪੈਸ਼ਲਿਸਟ) ਸਿਟੀ ਸਕਿਨ ਕੇਅਰ ਹਸਪਤਾਲ, ਮੇਨ ਰੋਡ ਆਦਮਪੁਰ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਕਲੱਬ ਮੈਂਬਰਾਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਖਾਸ ਤੌਰ ’ਤੇ ਉਨ੍ਹਾਂ ਮਰੀਜ਼ਾਂ ਲਈ ਪ੍ਰਬੰਧ ਕੀਤੇ ਗਏ ਹਨ ਜੋ ਚਮੜੀ ਦੇ ਰੋਗਾਂ ਜਾਂ ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਨਾਲ ਪੀੜਤ ਹਨ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ।