ਮਜੀਠੀਆ ਨੂੰ ਜ਼ਮਾਨਤ ਮਿਲਣ ’ਤੇ ਵੰਡੇ ਲੱਡੂ ਤੇ ਚਲਾਏ ਪਟਾਕੇ
ਮਜੀਠੀਆ ਨੂੰ ਜ਼ਮਾਨਤ ਮਿਲਣ ’ਤੇ ਅਕਾਲੀਆਂ ਵੱਲੋਂ ਖੁਸ਼ੀ ਮਨਾਈ, ਵੰਡੇ ਲੱਡੂ ਤੇ ਚਲਾਏ ਪਟਾਕੇ
Publish Date: Fri, 06 Feb 2026 06:21 PM (IST)
Updated Date: Fri, 06 Feb 2026 06:23 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੀਬ ਸੱਤ ਮਹੀਨਿਆਂ ਬਾਅਦ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ’ਚ ਭਾਰੀ ਜੋਸ਼ ਵੇਖਣ ਨੂੰ ਮਿਲਿਆ। ਇਸ ਮੌਕੇ ਦਾਣਾ ਮੰਡੀ ਆਦਮਪੁਰ ਵਿਖੇ ਅਕਾਲੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਗਈ। ਸਮਾਗਮ ਦੌਰਾਨ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਦਿਆਲ ਸਿੰਘ ਨਿੱਝਰ ਤੇ ਐੱਸਸੀ ਵਿੰਗ ਜਲੰਧਰ ਦਿਹਾਤੀ ਦੇ ਪ੍ਰਧਾਨ ਧਰਮਪਾਲ ਲੇਸੜੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਬਦਲਾਖੋਰੀ ਦੀ ਭਾਵਨਾ ਨਾਲ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ, ਤਾਂ ਜੋ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਮਜੀਠੀਆ ਨੂੰ ਜ਼ਮਾਨਤ ਮਿਲਣਾ ਸਾਬਤ ਕਰਦਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ’ਚ ਨਵਾਂ ਉਤਸ਼ਾਹ ਤੇ ਤਾਕਤ ਆਈ ਹੈ। ਇਸ ਮੌਕੇ ਕੁਲਵਿੰਦਰ ਸਿੰਘ ਟੋਨੀ, ਅਮਰਜੀਤ ਸਿੰਘ (ਸਾਬਕਾ ਸਰਪੰਚ ਅਰਜਨਵਾਲ), ਕੁਲਦੀਪ ਸਿੰਘ (ਸਾਬਕਾ ਸਰਪੰਚ ਖੁਰਦਪੁਰ), ਹਰਮਿੰਦਰ ਸਿੰਘ ਸਰਪੰਚ ਕਾਲਰਾ, ਜਥੇਦਾਰ ਮਨੋਹਰ ਸਿੰਘ ਡਰੋਲੀ, ਦਲਜੀਤ ਸਿੰਘ ਜੀਤਾ (ਸਾਬਕਾ ਸਰਪੰਚ ਮਹਿਮਦਪੁਰ), ਦਲਜੀਤ ਸਿੰਘ ਭੱਟੀ, ਦਲਵੀਰ ਸਿੰਘ ਖੋਜਕੀਪੁਰ, ਅਮਰਜੀਤ ਸਿੰਘ ਖੁਰਦਪੁਰ, ਅਮਰਦੀਪ ਸਿੰਘ ਫਤਿਹਪੁਰ, ਅਮਰਜੀਤ ਸਿੰਘ ਫਤਿਹਪੁਰ, ਪਵਨਵੀਰ ਸਿੰਘ ਖੁਰਦਪੁਰ, ਰਵਿੰਦਰ ਸਿੰਘ ਖੁਰਦਪੁਰ, ਅਮਰਜੀਤ ਸਿੰਘ ਪਧਿਆਣਾ, ਗੁਰਪ੍ਰੀਤ ਸਿੰਘ ਪਧਿਆਣਾ, ਜਸਵੰਤ ਸਿੰਘ ਰੰਧਾਵਾ, ਰਸਪਾਲ ਸਿੰਘ ਸਰਪੰਚ ਡਰੋਲੀ, ਪ੍ਰਤਾਪ ਸਿੰਘ ਮਹਿਮਦਪੁਰ (ਮੈਂਬਰ ਬਲਾਕ ਸੰਮਤੀ) ਸਮੇਤ ਵੱਡੀ ਗਿਣਤੀ ’ਚ ਅਕਾਲੀ ਵਰਕਰ ਹਾਜ਼ਰ ਸਨ।