ਅਕਾਲੀ ਦਲਾਂ ਦੀ ਏਕਤਾ ਕੌਮ ਲਈ ਸ਼ੁਭ ਸੰਕੇਤ : ਸਿੱਖ ਤਾਲਮੇਲ ਕਮੇਟੀ
ਅਕਾਲੀ ਦਲਾਂ ਦੀ ਏਕਤਾ ਕੌਮ ਲਈ ਸ਼ੁਭ ਸੰਕੇਤ -ਸਿੱਖ ਤਾਲਮੇਲ ਕਮੇਟੀ
Publish Date: Wed, 22 Apr 2026 09:12 PM (IST)
Updated Date: Wed, 22 Apr 2026 09:16 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਪੋ-ਆਪਣੇ ਤਰੀਕੇ ਨਾਲ ਸਿੱਖ ਪੰਥ ਦੇ ਮੁੱਦਿਆਂ ਲਈ ਸੰਘਰਸ਼ ਕਰ ਰਹੇ ਹਨ ਪਰ ਵੱਖ-ਵੱਖ ਹੋਣ ਕਰਕੇ ਪੰਥ ਵਿਰੋਧੀ ਤਾਕਤਾਂ ਸਿੱਖ ਮੰਗਾ ਨੂੰ ਪੂਰਿਆਂ ਕਰਨ ਵਿਚ ਰੁਕਾਵਟ ਪੈ ਰਹੀਆਂ ਸਨ। ਇਸ ਸਬੰਧੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਰੋਬਿਨ, ਹਰਪਾਲ ਸਿੰਘ ਪਾਲੀ ਚੱਢਾ ਨੇ ਸਾਂਝੇ ਬਿਆਨ ’ਚ ਕਿਹਾ ਹੈ ਕਿ ਇਨਾਂ ਪਾਰਟੀਆਂ ਦੇ ਏਕੇ ਨਾਲ ਨਾ ਸਿਰਫ਼ ਸਿੱਖ ਆਵਾਜ਼ ਨੂੰ ਤਾਕਤ ਮਿਲੇਗੀ, ਸਗੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਇਹ ਦੋਵੇਂ ਪਾਰਟੀਆਂ ਇਕ ਤਾਕਤ ਬਣ ਕੇ ਉਭਰਨਗੀਆ। ਉਕਤ ਆਗੂਆਂ ਨੇ ਕਿਹਾ ਕਿ ਸਿਰਫ ਦੋ ਪਾਰਟੀਆਂ ਦੀ ਏਕਤਾ ਹੀ ਕਾਫੀ ਨਹੀਂ, ਸਗੋਂ ਉਹ ਸਭ ਜੱਥੇਬੰਦੀਆਂ ਜਿਹੜੀਆਂ ਸਿੱਖ ਸਰੋਕਾਰਾਂ ਲਈ ਹਰ ਵਕਤ ਤੱਤਪਰ ਰਹਿੰਦੀਆਂ ਹਨ, ਉਨ੍ਹਾਂ ਸਭ ਜੱਥੇਬੰਦੀਆਂ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਜੋ ਦੋਵਾਂ ਪਾਰਟੀਆਂ ਨੇ ਰਲ ਕੇ ਬਣਾਈ ਹੈ, ਆਪਣੇ ਕਲਾਵੇ ’ਚ ਲਵੇ। ਉਨ੍ਹਾਂ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਪੰਥਕ ਏਕਤਾ ਤਾਲਮੇਲ ਕਮੇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਹਰਪ੍ਰੀਤ ਸਿੰਘ ਸੋਨੂੰ, ਅਰਵਿੰਦਰ ਪਾਲ ਸਿੰਘ ਬਬਲੂ, ਅਮਨਦੀਪ ਸਿੰਘ ਬੱਗਾ ਆਦਿ ਹਾਜ਼ਰ ਸਨ।