ਮਹਾਨ ਸਮਾਜ ਸੁਧਾਰਕ ਸਨ ਡਾ. ਅੰਬੇਡਕਰ : ਗਿੱਲ
ਅਕਾਲੀ ਦਲ ਨੇ ਬਾਬਾ ਸਾਹਿਬ ਦੀ ਯਾਦ ’ਚ ਇਕ ਵਿਸ਼ਾਲ ਬਾਈਕ ਰੈਲੀ ਕੱਢੀ
Publish Date: Fri, 17 Apr 2026 07:39 PM (IST)
Updated Date: Fri, 17 Apr 2026 07:42 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ 'ਤੇ ਪੰਜਾਬ ਐੱਸਸੀ ਵਿੰਗ ਦੇ ਆਗੂ ਮਨੀਸ਼ ਗਿੱਲ ਤੇ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਆਗੂ ਇਕਬਾਲ ਸਿੰਘ ਢੀਂਡਸਾ ਨੇ ਮੋਟਰਸਾਈਕਲ ਤੇ ਸਕੂਟਰ ਰੈਲੀ ਦੀ ਅਗਵਾਈ ਕੀਤੀ। ਪੰਜਾਬ ਐੱਸਸੀ ਵਿੰਗ ਦੇ ਆਗੂ ਮਨੀਸ਼ ਗਿੱਲ ਦੀ ਅਗਵਾਈ ਹੇਠ ਇਹ ਰੈਲੀ ਡੀਸੀ ਕੰਪਲੈਕਸ ਵਿਖੇ ਡਾ. ਅੰਬੇਡਕਰ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਨ ਦੀ ਰਸਮ ਨਾਲ ਸ਼ੁਰੂ ਹੋਈ। ਕਚਿਹਰੀ ਚੌਕ, ਸੰਵਿਧਾਨ ਚੌਕ, ਨਾਮਦੇਵ ਚੌਕ, ਪ੍ਰੈਸ ਕਲੱਬ, ਕੰਪਨੀ ਬਾਗ, ਭਗਵਾਨ ਵਾਲਮੀਕਿ ਚੌਕ, ਪ੍ਰਭੂ ਰਤਨਾਕਰ ਚੌਕ ਤੇ ਫੁੱਟਬਾਲ ਚੌਕ ’ਚੋਂ ਲੰਘਦੀ ਹੋਈ ਇਹ ਰੈਲੀ ਡਾ. ਬੀ.ਆਰ. ਅੰਬੇਡਕਰ ਚੌਕ 'ਤੇ ਸਮਾਪਤ ਹੋਈ। ਪੰਜਾਬ ਐੱਸਸੀ ਵਿੰਗ ਦੇ ਆਗੂ ਮਨੀਸ਼ ਗਿੱਲ ਨੇ ਕਿਹਾ ਕਿ ਡਾ. ਅੰਬੇਡਕਰ ਭਾਰਤੀ ਸੰਵਿਧਾਨ ਦੇ ਪ੍ਰਮੁੱਖ ਨਿਰਮਾਤਾ, ਇਕ ਮਹਾਨ ਸਮਾਜ ਸੁਧਾਰਕ ਤੇ ਇਕ ਕਾਨੂੰਨੀ ਵਿਦਵਾਨ ਸਨ। ਇਸ ਸਮਾਗਮ ’ਚ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਇਕਬਾਲ ਸਿੰਘ ਢੀਂਡਸਾ, ਕੇਐੱਸ ਮੱਖਣ, ਸੂਬਾ ਪ੍ਰਧਾਨ ਸੰਨੀ ਘਈ, ਰਿੱਕੀ ਲੂਥਰ, ਤਜਿੰਦਰ ਸਿੰਘ, ਬਾਦਲ, ਪੰਕਜ ਲਹੌਰੀਆ, ਯਸ਼ ਸਹੋਤਾ, ਰਾਜੇਸ਼ ਗਿੱਲ, ਸ਼ੁਭਮ, ਰਾਹੁਲ ਵਧਵਾ, ਕਰਨ ਥਾਪਰ ਮਨਜੀਤ ਜੌਨ, ਰਾਜ ਬਿੱਲਾ, ਗੋਰਾ ਅਟਵਾਲ ਵਿਸ਼ਾਲ ਸ਼ਰਮਾ, ਪਵਨ ਰਾਏ, ਵਿਸ਼ਾਲ ਬੱਬਾ, ਰਾਜਬੀਰ ਸਿੰਘ ਤੇ ਹੋਰ ਸ਼ਾਮਲ ਸਨ।