ਕੁਲਵੰਤਪੁਰੀ ਨੂੰ ਅਜੀਤ ਸੈਣੀ ਟੀਚਰ ਐਵਾਰਡ
ਅਜੀਤ ਸੈਣੀ ਟੀਚਰ ਐਵਾਰਡ ਕੁਲਵੰਤਪੁਰੀ ਨੂੰ
Publish Date: Thu, 15 Jan 2026 08:16 PM (IST)
Updated Date: Thu, 15 Jan 2026 08:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਲ 2026 ਦੇ ਅਜੀਤ ਸੈਣੀ ਬੈਸਟ ਟੀਚਰ ਐਵਾਰਡ ਕੁਲਵੰਤ ਕੁਮਾਰਪੁਰੀ ਅਧਿਆਪਕ ਅਜੀਤ ਸੈਣੀ ਜੂਨੀਅਰ ਮਾਡਲ ਸਮਾਰਟ ਸਕੂਲ ਨੂੰ ਉਨ੍ਹਾਂ ਦੀਆਂ ਬਿਹਤਰੀਨ ਇਮਾਨਦਾਰੀ ਨੇਕ ਕੀਮਤੀ ਤੇ ਲਗਨ ਨੂੰ ਮੁੱਖ ਰੱਖਦੇ ਹੋਏ ਸੰਸਥਾ ਦੇ ਸਕੱਤਰ ਸੁਰਿੰਦਰ ਸੈਣੀ ਵੱਲੋਂ ਇਕ ਪ੍ਰਭਾਵਸ਼ਾਲੀ ਸਮਾਗਮ ’ਚ ਦਿੱਤਾ ਗਿਆ। ਇਸ ਮੌਕੇ ’ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਸਕੂਲ ਦੇ ਪ੍ਰਿੰਸੀਪਲ ਅਧਿਆਪਕ ਤੇ ਪੁਰੀ ਦੇ ਰਿਸ਼ਤੇਦਾਰ ਵੀ ਸ਼ਾਮਲ ਹੋਏ ਤੇ ਐਵਾਰਡ ਮਿਲਣ ਦੀਆਂ ਵਧਾਈਆਂ ਦਿੱਤੀਆਂ ਕਿ ਉਨ੍ਹਾਂ ਨੇ 30 ਸਾਲ ਤੋਂ ਵੀ ਸਾਇੰਸ ਦੇ ਅਧਿਆਪਕ ਵਜੋਂ ਹਜ਼ਾਰਾ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ।