ਐੱਲਕੇਸੀਟੀਸੀ ’ਚ ਏਆਈ ਯੰਗ ਇਨੋਵੇਟਰਜ਼ ਮੁਕਾਬਲਾ ਕਰਵਾਇਆ
ਐੱਲਕੇਸੀਟੀਸੀ ’ਚ ਏਆਈ ਯੰਗ ਇਨੋਵੇਟਰਜ਼ ਮੁਕਾਬਲਾ 2025 ਕਰਵਾਇਆ
Publish Date: Mon, 05 Jan 2026 06:34 PM (IST)
Updated Date: Tue, 06 Jan 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਕੇਸੀਟੀਸੀ ਵਿਖੇ ਅਕਾਦਮਿਕ ਤੇ ਡੀਏਬੀ ਕਮੇਟੀ ਵੱਲੋਂ ਸੀਐਸਈ ਵਿਭਾਗ ਦੇ ਸਹਿਯੋਗ ਨਾਲ ਏਆਈਜੀਐੱਨਆਈਟੀ ਏਆਈ ਯੰਗ ਇਨੋਵੇਟਰਜ਼ ਮੁਕਾਬਲਾ 2025 ਕਰਵਾਇਆ। ਇਸ ਅੰਤਰ-ਸਕੂਲ ਮੁਕਾਬਲੇ ’ਚ ਖੇਤਰ ਦੇ 20 ਨਾਮਵਰ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ’ਚ ਪੀਪੀਟੀ ਪ੍ਰਸਤੁਤੀਆਂ ਤੇ ਸੱਭਿਆਚਾਰਕ ਪ੍ਰਦਰਸ਼ਨ ਸ਼ਾਮਲ ਸਨ, ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਦੀ ਰਚਨਾਤਮਕਤਾ, ਨਵੀਨਤਾ ਤੇ ਤਕਨੀਕੀ ਹੁਨਰਾਂ ਨੂੰ ਉਤਸ਼ਾਹਤ ਕਰਨਾ ਸੀ। ਇਸ ਸਮਾਗਮ ਦੀ ਅਗਵਾਈ ਡਾ. ਪੂਜਾ ਭਸੀਨ, ਡੀਨ ਅਕਾਦਮਿਕ/ਐੱਚਓਡੀ ਸੀਐੱਸਈ ਤੇ ਇੰਜੀਨੀਅਰ ਵਰੁਣ ਸ਼ਰਮਾ ਨੇ ਕੀਤੀ। ਕੇਸੀਐੱਲ ਗਰੁੱਪ ਦੇ ਅਕਾਦਮਿਕ ਮਾਮਲਿਆਂ ਦੇ ਨਿਰਦੇਸ਼ਕ ਸੁਖਬੀਰ ਸਿੰਘ ਚੱਠਾ ਤੇ ਐੱਲਕੇਸੀਟੀਸੀ ਦੇ ਡਾਇਰੈਕਟਰ ਡਾ. ਆਰਐੱਸ ਦਿਓਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਨਵੀਨ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ। ਮੁਕਾਬਲੇ ਦੇ ਨਤੀਜਿਆਂ ਅਨੁਸਾਰ ਸਵਾਮੀ ਸੰਤ ਦਾਸ ਸਕੂਲ ਨੇ ਪਹਿਲਾ, ਕੈਂਟ ਬੋਰਡ ਗਰਲਜ਼ ਨੇ ਦੂਜਾ ਤੇ ਜੇਐੱਸਐੱਫਐੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਆਟਾ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਟਰਾਫੀਆਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਪ੍ਰੋਗਰਾਮ ਦਾ ਸਮਾਪਨ ਧੰਨਵਾਦ ਦੇ ਵੋਟ ਨਾਲ ਕੀਤਾ ਗਿਆ।