ਏਜੀਆਈ ਵੀਕਲੀ ਕ੍ਰਿਕਟ ਲੀਗ ਚੈਂਪੀਅਨਸ਼ਿਪ : ਸਕਾਈ ਗਾਰਡਨ ਟੀਮ ਦੀ ਸ਼ਾਨਦਾਰ ਜਿੱਤ
ਏਜੀਆਈ ਵੀਕਲੀ ਕ੍ਰਿਕਟ ਲੀਗ ਚੈਂਪੀਅਨਸ਼ਿਪ : ਸਕਾਈ ਗਾਰਡਨ ਟੀਮ ਦੀ ਸ਼ਾਨਦਾਰ ਜਿੱਤ
Publish Date: Sun, 19 Apr 2026 07:09 PM (IST)
Updated Date: Mon, 20 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਵੀਕਲੀ ਕ੍ਰਿਕਟ ਲੀਗ ਨੌਜਵਾਨਾਂ ’ਚ ਖੇਡ ਭਾਵਨਾ ਅਤੇ ਸਿਹਤਮੰਦ ਮੁਕਾਬਲੇ ਨੂੰ ਲਗਾਤਾਰ ਪ੍ਰੋਤਸਾਹਿਤ ਕਰ ਰਹੀ ਹੈ। ਇਸ ਤਹਿਤ ਏਜੀਆਈ ਕ੍ਰਿਕਟ ਗ੍ਰਾਊਂਡ, ਜਲੰਧਰ ਹਾਈਟਸ-1, 66 ਫੁੱਟ ਰੋਡ ਵਿਖੇ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਏਜੀਆਈ ਸਕਾਈ ਗਾਰਡਨ ਕ੍ਰਿਕਟ ਟੀਮ ਨੇ ਏਜੀਆਈ ਸਮਾਰਟ ਹੋਮਜ਼ ਟੀਮ ਨੂੰ 38 ਰਨਾਂ ਨਾਲ ਹਰਾਕੇ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਕਾਈ ਗਾਰਡਨ ਟੀਮ ਨੇ 138 ਰਨਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਵਿਸ਼ਾਲ ਨੇ 35 ਰਨਾਂ ਦੀ ਸ਼ਾਨਦਾਰ ਪਾਰੀ ਖੇਡਦੇ ਹੋਏ ਦੋ ਛੱਕੇ ਅਤੇ ਤਿੰਨ ਚੌਕੇ ਜੜੇ। ਉਨ੍ਹਾਂ ਨੂੰ ਬਲਬੀਰ (21 ਰਨ), ਰੋਹਿਤ (19 ਰਨ) ਅਤੇ ਬਸੰਤ (18 ਰਨ) ਵੱਲੋਂ ਵਧੀਆ ਸਹਿਯੋਗ ਮਿਲਿਆ। ਜਵਾਬ ਵਿੱਚ ਸਮਾਰਟ ਹੋਮਜ਼ ਟੀਮ 100 ਰਨਾਂ ਤੱਕ ਹੀ ਸੀਮਿਤ ਰਹੀ। ਪ੍ਰਿੰਸ ਨੇ 27 ਰਨ ਬਣਾਕੇ ਸਭ ਤੋਂ ਵੱਧ ਯੋਗਦਾਨ ਦਿੱਤਾ, ਜਦਕਿ ਬਰਾਂਟ ਸਿੰਘ (26 ਰਨ) ਅਤੇ ਬਸੰਤ ਸਿੰਘ (20 ਰਨ) ਨੇ ਵੀ ਯਤਨ ਕੀਤਾ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਗੇਂਦਬਾਜ਼ੀ ’ਚ ਸਕਾਈ ਗਾਰਡਨ ਦੇ ਬਸੰਤ ਸਿੰਘ ਨੇ ਚਾਰ ਵਿਕਟਾਂ ਹਾਸਲ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਨੂੰ ਮੈਚ ਦਾ ਸਰਵੋਤਮ ਗੇਂਦਬਾਜ਼ ਚੁਣਿਆ ਗਿਆ। ਵਿਸ਼ਾਲ ਨੂੰ ਆਪਣੇ ਬਿਹਤਰੀਨ ਆਲਰਾਊਂਡ ਪ੍ਰਦਰਸ਼ਨ ਲਈ ‘ਮੈਨ ਆਫ ਦਿ ਮੈਚ’ ਘੋਸ਼ਿਤ ਕੀਤਾ ਗਿਆ, ਜਦਕਿ ਅਵਤਾਰ ਨੂੰ ‘ਸਰਵੋਤਮ ਆਲਰਾਊਂਡਰ’ ਦੇ ਸਨਮਾਨ ਨਾਲ ਨਵਾਜਿਆ ਗਿਆ। ਇਸ ਮੌਕੇ ਏਜੀਆਈ ਇੰਫਰਾ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਖਦੇਵ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਉਨ੍ਹਾਂ ਨੇ ਟੀਮਾਂ ਦਾ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ ਤੇ ਇਹਨਾਂ ਰਾਹੀਂ ਉਹ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰਹਿੰਦੇ ਹਨ। ਲੀਗ ਰਾਹੀਂ ਭਾਗੀਦਾਰਾਂ ਵਿੱਚ ਭਾਈਚਾਰੇ, ਅਨੁਸ਼ਾਸਨ ਅਤੇ ਖੇਡ ਭਾਵਨਾ ਨੂੰ ਲਗਾਤਾਰ ਮਜ਼ਬੂਤੀ ਮਿਲ ਰਹੀ ਹੈ।