ਏਜੀਆਈ ਨੇ ਸਿੱਖੀ ਮਰਿਆਦਾ ਨਾਲ ਕੀਤੀ ਨਵੇਂ ਸਾਲ ਦੀ ਸ਼ੁਰੂਆਤ
ਏਜੀਆਈ ਨੇ ਪੂਰੀ ਸਿੱਖੀ ਮਰਿਆਦਾ ਨਾਲ ਕੀਤੀ ਨਵੇਂ ਸਾਲ ਦੀ ਸ਼ੁਰੂਆਤ
Publish Date: Thu, 01 Jan 2026 07:01 PM (IST)
Updated Date: Fri, 02 Jan 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੀਅਲ ਅਸਟੇਟ ਤੇ ਇਨਫ੍ਰਾਸਟਰਕਚਰ ਕੰਪਨੀ ਏਜੀਆਈ ਇਨਫਰਾ ਨੇ ਨਵੇਂ ਸਾਲ ਦੀ ਸ਼ੁਰੂਆਤ ਪੂਰੀ ਧਾਰਮਿਕ ਸ਼ਰਧਾ ਤੇ ਸਿੱਖੀ ਮਰਿਆਦਾ ਅਨੁਸਾਰ ਕੀਤੀ। ਉਰਬਾਨਾ ਸਥਿਤ ਏਜੀਆਈ ਕੰਪਲੈਕਸ ’ਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਪੂਰਾ ਵਾਤਾਵਰਣ ਭਗਤੀ ਤੇ ਆਤਮਿਕਤਾ ਨਾਲ ਭਰਪੂਰ ਸੀ। ਲਗਭਗ 300 ਕਰਮਚਾਰੀਆਂ ਤੇ ਅਧਿਕਾਰੀਆਂ ਨੇ 2 ਘੰਟਿਆਂ ਦੇ ਇਸ ਪਵਿੱਤਰ ਸਮਾਗਮ ’ਚ ਸ਼ਰਧਾ ਨਾਲ ਹਿੱਸਾ ਲਿਆ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ, ਉਨ੍ਹਾਂ ਨਾਲ ਸਲਵਿੰਦਰਜੀਤ ਕੌਰ, ਵਰਿੰਦਰ ਸਿੰਘ, ਸਿਮਰਨ ਤੇ ਅਭਿਜੀਤ ਵੀ ਹਾਜ਼ਰ ਰਹੇ ਤੇ ਸੰਗਤ ਵਿਚ ਬੈਠ ਕੇ ਪਾਠ ਸਰਵਣ ਕੀਤਾ। ਪਾਠ ਦੀ ਸਮਾਪਤੀ ਉਪਰੰਤ ਅਰਦਾਸ ਕੀਤੀ ਗਈ, ਜਿਸ ’ਚ ਕੰਪਨੀ ਦੇ ਸਾਰੇ ਕਰਮਚਾਰੀਆਂ ਤੇ ਮਜ਼ਦੂਰਾਂ ਦੀ ਚੜ੍ਹਦੀ ਕਲਾ, ਚੰਗੀ ਸਿਹਤ ਤੇ ਸੁਰੱਖਿਆ ਲਈ ਪ੍ਰਾਰਥਨਾ ਕੀਤੀ ਗਈ। ਨਾਲ ਹੀ ਕੰਪਨੀ ਦੀ ਤਰੱਕੀ ਤੇ ਸਮਾਜਕ ਭਲਾਈ ਲਈ ਵੀ ਅਰਦਾਸ ਕੀਤੀ ਗਈ। ਇਸ ਦੇ ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਿਕਲੇ ਨਗਰ ਕੀਰਤਨ ਦਾ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਸੰਗਤ ਲਈ ਗੁਰੂ ਦਾ ਲੰਗਰ ਵੀ ਲਾਇਆ ਗਿਆ।