ਹਫ਼ਤਾਵਾਰੀ ਕ੍ਰਿਕਟ ਲੀਗ ਟੂਰਨਾਮੈਂਟ ਦਾ ਐਲਾਨ
ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਵੱਲੋਂ ਹਫਤਾਵਾਰੀ ਕ੍ਰਿਕਟ ਲੀਗ ਟੂਰਨਾਮੈਂਟ ਦਾ ਐਲਾਨ
Publish Date: Sat, 14 Mar 2026 07:16 PM (IST)
Updated Date: Sat, 14 Mar 2026 07:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੌਜਵਾਨਾਂ ’ਚ ਖੇਡਾਂ ਦੀ ਭਾਵਨਾ ਨੂੰ ਵਧਾਉਣ ਤੇ ਉਨ੍ਹਾਂ ਨੂੰ ਸਿਹਤਮੰਦ ਤੇ ਅਨੁਸ਼ਾਸਿਤ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ (ਏਜੀਆਈ ਇੰਫਰਾ ਲਿਮਿਟਿਡ ਦੀ ਇਕ ਇਕਾਈ) ਵੱਲੋਂ ਹਫਤਾਵਾਰੀ ਕ੍ਰਿਕਟ ਲੀਗ ਟੂਰਨਾਮੈਂਟ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਵਾਈਸ ਪ੍ਰੈਜ਼ੀਡੈਂਟ ਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਲੀਗ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ, ਉਨ੍ਹਾਂ ਦੀ ਸਰੀਰਕ ਤੰਦਰੁਸਤੀ ਨੂੰ ਮਜ਼ਬੂਤ ਬਣਾਉਣਾ ਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣਾ ਹੈ। ਏਜੀਆਈ ਇੰਫਰਾ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਖਦੇਵ ਸਿੰਘ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਚਰਿੱਤਰ ਨਿਰਮਾਣ, ਅਨੁਸ਼ਾਸਨ ਤੇ ਸਕਾਰਾਤਮਕ ਸੋਚ ਨੂੰ ਵਿਕਸਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਸਮਾਗਮ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੰਦੇ ਹਨ ਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ’ਚ ਲਗਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਏਜੀਆਈ ਟਾਊਨਸ਼ਿਪਾਂ ’ਚ ਖੇਡਾਂ ਤੇ ਫਿਟਨੈਸ ਗਤੀਵਿਧੀਆਂ ਨੂੰ ਵਧਾਉਣ ਲਈ ਸੰਸਥਾ ਵਚਨਬੱਧ ਹੈ ਤੇ ਭਵਿੱਖ ’ਚ ਵੀ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ। ਇਸ ਹਫਤਾਵਾਰੀ ਕ੍ਰਿਕਟ ਲੀਗ ’ਚ ਏਜੀਆਈ ਦੀਆਂ ਵੱਖ-ਵੱਖ ਟਾਊਨਸ਼ਿਪਾਂ ਤੇ ਸਬੰਧਤ ਸਮੂਹਾਂ ਦੀਆਂ ਕੁੱਲ 17 ਟੀਮਾਂ ਹਿੱਸਾ ਲੈਣਗੀਆਂ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਲਾਈਫ ਮੈਂਬਰ ਸਰਦਾਰ ਅਭਿਜੀਤ ਸਿੰਘ ਨੇ ਕਿਹਾ ਕਿ ਇਹ ਲੀਗ ਨਿਵਾਸੀਆਂ, ਨੌਜਵਾਨਾਂ ਤੇ ਖੇਡ ਪ੍ਰੇਮੀਆਂ ਨੂੰ ਸਿਹਤਮੰਦ ਮੁਕਾਬਲੇ, ਆਪਸੀ ਭਾਈਚਾਰੇ ਤੇ ਸਮਾਜਿਕ ਏਕਤਾ ਦੇ ਮਾਹੌਲ ’ਚ ਇਕੱਠੇ ਹੋਣ ਦਾ ਵਧੀਆ ਮੌਕਾ ਦੇਵੇਗੀ। ਇਸ ਟੂਰਨਾਮੈਂਟ ਦੇ ਮੈਚ ਜਲੰਧਰ ਹਾਈਟਸ-1 ਦੇ ਟੀ ਬਲਾਕ ਕ੍ਰਿਕਟ ਗਰਾਊਂਡ ’ਚ ਖੇਡੇ ਜਾਣਗੇ, ਜੋ ਕਿ ਜਲੰਧਰ ਦੇ 66 ਫੁੱਟ ਰੋਡ ’ਤੇ ਸਥਿਤ ਹੈ। ਟੂਰਨਾਮੈਂਟ ’ਚ ਜਲੰਧਰ ਹਾਈਟਸ-1, ਜਲੰਧਰ ਹਾਈਟਸ-2, ਜਲੰਧਰ ਹਾਈਟਸ-3, ਜਲੰਧਰ ਹਾਈਟਸ-4, ਸਮਾਰਟ ਹੋਮਜ਼, ਮੈਕਸਿਮਾ, ਸਕਾਈ ਗਾਰਡਨ ਜਲੰਧਰ, ਕੈਂਬਿਅਮ ਲੁਧਿਆਣਾ, ਸਕਾਈ ਵਿਲਾਜ਼ ਲੁਧਿਆਣਾ, ਲੁਧਿਆਣਾ ਮੈਜੇਸਟਿਕ, ਏਜੀਆਈ ਅਰਬਾਨਾ, ਏਜੀਆਈ ਅਰਬਾਨਾ ਇਲੈਵਨ, ਜਲੰਧਰ ਹਾਈਟਸ-1 ਕਲੱਬ, ਜਲੰਧਰ ਹਾਈਟਸ-2 ਕਲੱਬ, ਏਜੀਆਈ ਸਿਕਿਊਰਿਟੀ-1 ਇਲੈਵਨ, ਏਜੀਆਈ ਕੰਟ੍ਰੈਕਟਰ ਕਲੱਬ ਤੇ ਏਜੀਆਈ ਸਿਕਿਊਰਿਟੀ-2 ਕਲੱਬ ਸਮੇਤ ਕੁੱਲ 17 ਟੀਮਾਂ ਹਿੱਸਾ ਲੈਣਗੀਆਂ। ਵਰਿੰਦਰ ਸਿੰਘ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੀਆਂ ਟੀਮਾਂ ਲਈ ਖਾਸ ਮਹਿਮਾਨ ਨਿਵਾਜ਼ੀ ਦੇ ਪ੍ਰਬੰਧ ਕੀਤੇ ਜਾਣਗੇ। ਮੈਚਾਂ ਦੀ ਨਿਰਪੱਖ ਤੇ ਸੁਚਾਰੂ ਪ੍ਰਬੰਧਾਂ ਲਈ ਅੰਪਾਇਰ ਤੇ ਮੈਚ ਅਧਿਕਾਰੀ ਨਿਯੁਕਤ ਕੀਤੇ ਜਾਣਗੇ।