ਏਜੀਆਈ ਇੰਫਰਾ ਨੇ ਖੋਲ੍ਹਿਆ ਪ੍ਰਾਇਮਰੀ ਸਕੂਲ
ਏਜੀਆਈ ਇੰਫਰਾ ਲਿਮਿਟਡ ਵੱਲੋਂ “ਸਭ ਲਈ ਸਿੱਖਿਆ” ਦਾ ਉਤਸ਼ਾਹ
Publish Date: Thu, 09 Apr 2026 10:19 PM (IST)
Updated Date: Thu, 09 Apr 2026 10:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਇੰਫਰਾ ਲਿਮਿਟਡ “ਸਭ ਲਈ ਸਿੱਖਿਆ” ਦੇ ਵਿਜ਼ਨ ਨਾਲ ਆਪਣੇ ਰਿਹਾਇਸ਼ੀ ਪ੍ਰੋਜੈਕਟ ਏਜੀਆਈ ਸਕਾਈ ਗਾਰਡਨ, ਜੋ ਜੀਟੀ ਰੋਡ, ਜਲੰਧਰ ’ਤੇ ਸਥਿਤ ਹੈ, ’ਚ ਇਕ ਪ੍ਰਾਇਮਰੀ ਸਕੂਲ ਦੀ ਸਥਾਪਨਾ ਕੀਤੀ। ਇਹ ਫੈਸਲਾ ਇਸ ਖੇਤਰ ’ਚ ਸਕੂਲ ਦੀ ਵੱਡੀ ਲੋੜ ਨੂੰ ਦੇਖਦਿਆਂ ਲਿਆ ਗਿਆ। ਸਕਾਈ ਗਾਰਡਨ ਤੇ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਮਾਪਿਆਂ ਲਈ ਬੱਚਿਆਂ ਨੂੰ ਦੂਰ ਦੇ ਸਕੂਲਾਂ ’ਚ ਭੇਜਣਾ ਸੁਰੱਖਿਆ ਤੇ ਸਮੇਂ ਦੇ ਮਾਮਲੇ ’ਚ ਚੁਣੌਤੀ ਭਰਿਆ ਕੰਮ ਸੀ। ਕੰਪਨੀ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਤੇ ਤੁਰੰਤ ਸਕਾਰਾਤਮਕ ਕਦਮ ਚੁੱਕ ਕੇ ਸਕੂਲ ਦੀ ਸਥਾਪਨਾ ਕੀਤੀ। ਇਸ ਨਾਲ ਮਾਪਿਆਂ ਨੂੰ ਬੱਚਿਆਂ ਦੀ ਸੁਰੱਖਿਆ, ਸੁਵਿਧਾ ਤੇ ਪਿਆਰ ਭਰੇ ਮਾਹੌਲ ’ਚ ਸਿੱਖਿਆ ਪ੍ਰਦਾਨ ਕਰਨ ’ਚ ਵੱਡੀ ਰਾਹਤ ਮਿਲੀ ਹੈ। ਏਜੀਆਈ ਇੰਫਰਾ ਲਿਮਟਿਡ ਸਾਬਤ ਕਰ ਰਹੀ ਹੈ ਕਿ ਉਹ ਸਿਰਫ਼ ਇਮਾਰਤਾਂ ਬਣਾਉਣ ਤੱਕ ਸੀਮਿਤ ਨਹੀਂ, ਸਗੋਂ ਬਿਹਤਰ ਤੇ ਸਿੱਖਿਆਯੁਕਤ ਸਮਾਜ ਦੀ ਰਚਨਾ ਲਈ ਵੀ ਵਚਨਬੱਧ ਹੈ।