ਏਜੀਆਈ ਨੇ ਮਨਾਇਆ ਵਿਸਾਖੀ ਦਾ ਤਿਉਹਾਰ
ਏਜੀਆਈ ਨੇ ਵਿਸਾਖੀ ਨੂੰ ਰਵਾਇਤੀ ਧਾਰਮਿਕ ਤੇ ਸੱਭਿਆਚਾਰਕ ਜੋਸ਼ ਨਾਲ ਮਨਾਇਆ
Publish Date: Wed, 15 Apr 2026 08:19 PM (IST)
Updated Date: Wed, 15 Apr 2026 08:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੀਅਲ ਅਸਟੇਟ ਤੇ ਇਨਫ੍ਰਾਸਟ੍ਰਕਚਰ ਕੰਪਨੀਆਂ ’ਚੋਂ ਇਕ ਏਜੀਆਈ ਇੰਫਰਾ ਲਿਮਟਿਡ ਨੇ ਪਵਿੱਤਰ ਵਿਸਾਖੀ ਦੇ ਤਿਉਹਾਰ ਅਰਬਾਨਾ ਦੇ ਗਲਾਸ ਹਾਊਸ ਕੰਪਲੈਕਸ, 66 ਫੁੱਟ ਰੋਡ ’ਚ ਮਨਾਇਆ। ਵਿਸਾਖੀ ਦਾ ਸਿੱਖ ਇਤਿਹਾਸ ’ਚ ਬਹੁਤ ਮਹੱਤਵਪੂਰਨ ਸਥਾਨ ਹੈ ਕਿਉਂਕਿ ਇਸ ਦਿਨ 1699 ’ਚ ਆਨੰਦਪੁਰ ਸਾਹਿਬ ’ਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ। ਇਹ ਕਿਸਾਨਾਂ ਲਈ ਵੀ ਬਹੁਤ ਮਹੱਤਵਪੂਰਨ ਤਿਉਹਾਰ ਹੈ, ਜੋ ਫਸਲ ਕਟਾਈ ਦੇ ਮੌਸਮ ਤੇ ਉਨ੍ਹਾਂ ਦੀ ਮਿਹਨਤ ਦੇ ਫਲ ਦਾ ਪ੍ਰਤੀਕ ਹੈ, ਜੋ ਖੁਸ਼ੀ, ਸ਼ੁਕਰਾਨਾ ਤੇ ਖੁਸ਼ਹਾਲੀ ਲਿਆਉਂਦਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ 6:30 ਤੋਂ 7:00 ਵਜੇ ਤੱਕ ਰਹਿਰਾਸ ਸਾਹਿਬ ਦੇ ਪਾਠ ਨਾਲ ਹੋਈ, ਜੋ ਪੂਰੀ ਸ਼ਰਧਾ ਤੇ ਸਿੱਖ ਮਰਿਆਦਾ ਅਨੁਸਾਰ ਕੀਤਾ ਗਿਆ। ਇਸ ਤੋਂ ਬਾਅਦ ਸ਼ਾਮ 7:00 ਤੋਂ 8:15 ਵਜੇ ਤੱਕ ਭਾਈ ਜੁਗਰਾਜ ਸਿੰਘ ਵੱਲੋਂ ਕੀਰਤਨ ਕੀਤਾ ਗਿਆ ਤੇ ਇਸ ਤੋਂ ਉਪਰੰਤ 8:15 ਤੋਂ 9:45 ਵਜੇ ਤੱਕ ਭਾਈ ਕਨਵਲਦੀਪ ਸਿੰਘ ਵੱਲੋਂ ਕੀਰਤਨ ਦੀ ਛਹਿਬਰ ਲਾਈ ਗਈ, ਜਿਸ ਨਾਲ ਸੰਗਤ ਆਤਮਿਕ ਅਨੁਭਵ ਤੇ ਦਿਵਿਆਤਮਕ ਲਹਿਰਾਂ ’ਚ ਲੀਨ ਹੋ ਗਈ। ਪੂਰਾ ਸਮਾਗਮ ਏਜੀਆਈ ਦੀ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਸੰਭਾਲ, ਆਧਿਆਤਮਿਕ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਮਾਜ ਦੇ ਹਰ ਵਰਗ ਦੇ ਅੱਠ ਹਜ਼ਾਰ ਤੋਂ ਵੱਧ ਲੋਕਾਂ, ਸ਼ਹਿਰ ਦੇ ਵਿਅਕਤੀਆਂ ਤੇ ਵੱਖ-ਵੱਖ ਰਿਹਾਇਸ਼ੀ ਸੁਸਾਇਟੀਆਂ ਦੇ ਪਰਿਵਾਰਾਂ ਨੇ ਗੁਰੂ ਜੀ ਦੇ ਲੰਗਰ ’ਚ ਹਿੱਸਾ ਲਿਆ।