’ਤੀਆਂ ਵਾਲਾ ਚੌਕ’ ਦੇ ਸੁੰਦਰੀਕਰਨ ਉਪਰੰਤ ਵਿਧਾਇਕਾ ਮਾਨ ਨੇ ਕੀਤਾ ਉਦਘਾਟਨ
ਬਿਲਗਾ ਦੇ ’ਤੀਆਂ ਵਾਲਾ ਚੌਕ’ ਦੇ ਸੁੰਦਰੀਕਰਨ ਉਪਰੰਤ ਵਿਧਾਇਕਾ ਮਾਨ ਨੇ ਕੀਤਾ ਉਦਘਾਟਨ
Publish Date: Sun, 04 Jan 2026 10:16 PM (IST)
Updated Date: Mon, 05 Jan 2026 04:12 AM (IST)

ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਬਿਲਗਾ/ ਨੂਰਮਹਿਲ : ਨਗਰ ਪੰਚਾਇਤ ਬਿਲਗਾ ਵੱਲੋਂ ਮੁਹੱਲਾ ਪੱਤੀ ਬੱਗਾ ਦੇ ‘ਤੀਆਂ ਵਾਲੇ ਚੌਕ’ ਦੀ ਮਾਲਕੀ ਦਾ ਅਦਾਲਤੀ ਕੇਸ ਜਿੱਤਣ ਉਪਰੰਤ ਕੀਤੇ ਗਏ ਸੁੰਦਰੀਕਰਨ ਤੋਂ ਬਾਅਦ ਐਤਵਾਰ ਨੂੰ ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਉਦਘਾਟਨ ਕੀਤਾ। ਇਸ ਉਪਰੰਤ ਵਿਧਾਇਕਾ ਬੀਬੀ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਚੌਕ ਨੂੰ ਸੁੰਦਰ ਬਣਾਉਣ ਲਈ ਨਗਰ ਪੰਚਾਇਤ ਨੂੰ ਬਹੁਤ ਭਾਰੀ ਮੁਸ਼ੱਕਤ ਕਰਨੀ ਪਈ। ਪਿਛਲੇ 5 ਸਾਲ ਤੋਂ ਅਦਾਲਤੀ ਪ੍ਰਕਿਰਿਆ ਵੀ ਚਲਾਈ ਤੇ ਅਦਾਲਤ ਨੇ ਨਗਰ ਪੰਚਾਇਤ ਦੇ ਹੱਕ ’ਚ ਫੈਸਲਾ ਦਿੱਤਾ। ਵਿਧਾਇਕਾ ਨੇ ਕਿਹਾ ਕਿ ਤੀਆਂ ਦੇ ਤਿਉਹਾਰ ’ਚ ਹਿੱਸਾ ਲੈਣ ਵਾਲੀਆਂ ਬੀਬੀਆਂ ਪਿਛਲੇ 4 ਸਾਲ ’ਚ ਇੱਕੋ ਉਲਾਂਭਾ ਦਿੰਦੀਆਂ ਸਨ ਕਿ ਇਹ ਚੌਕ ਸਾਡੀ ਸ਼ਰਧਾ ਦਾ ਪ੍ਰਤੀਕ ਹੈ। ਅੱਜ ਮੁਹੱਲੇ ਦੀਆਂ ਸਾਰੀਆਂ ਬੀਬੀਆਂ ਖੁਸ਼ ਤੇ ਵਧਾਈ ਦੀਆਂ ਪਾਤਰ ਹਨ। ਇਸ ਉਪਰੰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ 4 ਕਰੋੜ 20 ਲੱਖ ਦੀ ਲਾਗਤ ਨਾਲ ਬਣਨ ਵਾਲੇ ਮਕਾਨਾਂ ਦੇ 168 ਲਾਭਪਾਤਰੀਆਂ ਨੂੰ ਪੱਤਰ ਵੀ ਤਕਸੀਮ ਕੀਤੇ। ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਜੱਖੂ, ਮਾ. ਜੋਗਿੰਦਰ ਸਿੰਘ, ਗੁਰਿੰਦਰ ਸਿੰਘ, ਵਾਈਸ ਪ੍ਰਧਾਨ ਪਰਵਿੰਦਰ ਸਿੰਘ, ਹਰਪ੍ਰੀਤ ਕੌਰ ਪਿੰਕੀ, ਕੌਂਸਲਰ ਬਲਰਾਜ ਕੌਰ, ਕੌਂਸਲਰ ਬਲਵੀਰ ਕੌਰ, ਕੌਂਸਲਰ ਕਿਰਨ ਬਾਲਾ, ਸਾਬਕਾ ਕੌਂਸਲਰ ਪੂਜਾ ਮਹੇ, ਨਰੇਸ਼ ਮਹੇ, ਸਾਹਿਲ ਅਰੋੜਾ, ਨੰਬਰਦਾਰ ਪਰਮਜੀਤ ਸਿੰਘ, ਜੋਤੀ ਖਾਨ, ਸੁੱਚਾ ਰਾਮ ਕਾਕਾ, ਨਰਿੰਦਰ ਕੈਂਥ, ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਚੰਦਰ ਮੋਹਨ, ਚਰਨਜੀਤ ਭੱਟੀ, ਪੰਡਿਤ ਅਨੂਪ, ਹਰਬੰਸ ਸਿੰਘ ਦਰਦੀ, ਮੰਗਤ ਮੰਗਾ, ਬਹਾਦਰ ਸੱਲ੍ਹਣ, ਜਸਵਿੰਦਰ ਸਿੰਘ ਰਾਣਾ, ਬਲਜੀਤ ਸਿੰਘ ਔਜਲਾ, ਮਨੀ ਵਾਲੀਆ ਹਰਮਨ ਵਾਲੀਆ, ਬਾਬਾ ਹੇਮਰਾਜ, ਸੁਨੀਤਾ ਰਾਣੀ, ਸਤਵੀਰ ਕੌਰ, ਰਾਣੀ, ਜਸਵੀਰ ਸਿੰਘ ਸੰਗੋਵਾਲ, ਮਲਕੀਤ ਚੰਦ ਪ੍ਰਧਾਨ, ਹਰੀਓਮ, ਰਾਜਕੁਮਾਰ ਮੱਟੂ, ਕੁਲਜੀਤ ਕੁਮਾਰ, ਸੁਰਿੰਦਰ ਬਿੱਟੂ ਵੀ ਹਾਜ਼ਰ ਸਨ।