ਐਡਵੋਕੇਟ ਭੁੱਲਰ ਨੇ ਕੀਤਾ ਦਾਣਾ ਮੰਡੀ ਦਾ ਦੌਰਾ
ਐਡਵੋਕੇਟ ਭੁੱਲਰ ਨੇ ਮੱਲ੍ਹੀਆਂ ਕਲਾਂ ਦਾਣਾ ਮੰਡੀ ਦੇ ਦੌਰੇ ਦੌਰਾਨ ਕਿਸਾਨਾਂ ਤੇ ਆੜਤੀਆਂ ਨਾਲ ਕੀਤੀ ਚਰਚਾ
Publish Date: Wed, 22 Apr 2026 07:50 PM (IST)
Updated Date: Wed, 22 Apr 2026 07:55 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਨਕੋਦਰ ਦੇ ਕੋਆਰਡੀਨੇਟਰ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਵੱਲੋਂ ਆਪਣੇ ਸਾਥੀਆਂ ਸਮੇਤ ਦਾਣਾ ਮੰਡੀ ਮੱਲ੍ਹੀਆਂ ਕਲਾਂ ਦਾ ਵਿਸ਼ੇਸ਼ ਦੌਰਾ ਕਰਦਿਆਂ ਕਿਸਾਨਾਂ ਤੇ ਆੜ੍ਹਤੀਆਂ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਮੰਡੀ ’ਚ ਪੁੱਜੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਪ੍ਰਬੰਧਾਂ ਸਬੰਧੀ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਨਾਂ ਕਿਸਾਨਾਂ ਦੀਆਂ ਫਸਲਾਂ ਗੜੇਮਾਰੀ ਨਾਲ ਤਬਾਹ ਹੋਈਆਂ ਹਨ, ਸਰਕਾਰ ਨੂੰ ਉਨਾਂ ਦਾ ਯੋਗ ਮੁਆਵਜ਼ਾ ਤੁਰੰਤ ਦੇਣਾ ਚਾਹੀਦਾ ਹੈ। ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਰਾਜਕਮਲ ਸਿੰਘ ਭੁੱਲਰ ਦੇ ਨਾਲ ਸਰਕਲ ਪ੍ਰਧਾਨ ਉੱਗੀ ਹਰਵੇਲ ਸਿੰਘ ਹੁੰਦਲ, ਹਰਜਿੰਦਰ ਸਿੰਘ ਜਹਾਂਗੀਰ, ਬਲਕਾਰ ਸਿੰਘ ਸਾਬਕਾ ਸਰਪੰਚ, ਮੁਖਤਿਆਰ ਸਿੰਘ ਚੱਠਾ, ਆਗਿਆਕਾਰ ਸਿੰਘ, ਲੱਖਾ ਸਿੰਘ, ਐਡਵੋਕੇਟ ਜਸਵੰਤ ਸਿੰਘ, ਸੁੱਖਾ ਸਿੰਘ ਖੀਵਾ, ਬਲਵੰਤ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।