ਏਡੀਸੀਪੀ ਵੱਲੋਂ ਕੈਂਟ ਸਦਰ ਬਾਜ਼ਾਰ ’ਚ ਚੈਕਿੰਗ
ਏਡੀਸੀਪੀ ਵਿਨੀਤ ਅਹਲਾਵਤ ਵੱਲੋਂ ਕੈਂਟ ਸਦਰ ਬਾਜ਼ਾਰ 'ਚ ਵਿਸ਼ੇਸ਼ ਚੈਕਿੰਗ
Publish Date: Mon, 05 Jan 2026 09:22 PM (IST)
Updated Date: Mon, 05 Jan 2026 09:23 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਖੇਤਰ ਚ ਸੁਰੱਖਿਆ ਤੇ ਸੁਚਾਰੂ ਸੜਕੀ ਆਵਾਜਾਈ ਪ੍ਰਬੰਧਾਂ ਦੇ ਮੱਦੇਨਜ਼ਰ ਏਡੀਸੀਪੀ ਵਿਨੀਤ ਅਹਲਾਵਤ ਵੱਲੋਂ ਕੈਂਟ ਸਦਰ ਬਾਜ਼ਾਰ ਚ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀਆਂ ਹਦਾਇਤਾਂ ਅਨੁਸਾਰ ਇਲਾਕੇ ’ਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਤੇ ਇਲਾਕੇ ’ਚ ਸੜਕੀ ਆਵਾਜਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸ਼ੱਕੀ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਦਰ ਬਾਜ਼ਾਰ ਤੇ ਆਸ-ਪਾਸ ਦੇ ਇਲਾਕੇ ’ਚ ਪੁਲਿਸ ਪੈਟਰੋਲਿੰਗ ਵੀ ਕੀਤੀ ਗਈ ਤੇ ਲੋਕਾਂ ਨੂੰ ਆਪਣੇ ਆਸ-ਪਾਸ ਹੋ ਰਹੀਆਂ ਸਰਗਰਮੀਆਂ ਪ੍ਰਤੀ ਸੁਚੇਤ ਰਹਿਣ ਲਈ ਵੀ ਅਪੀਲ ਕੀਤੀ।