ਡੇਢ ਕਿੱਲੋ ਹੈਰੋਇਨ ਸਮੇਤ ਦੋ ਚੜ੍ਹੇ ਹੱਥੇ
ਆਦਮਪੁਰ ਪੁਲਿਸ ਨੇ 1.5 ਕਿਲੋ ਹੈਰੋਇਨ ਸਮੇਤ ਦੋ ਨੂੰ ਕੀਤਾ ਕਾਬੂ
Publish Date: Sat, 14 Feb 2026 09:27 PM (IST)
Updated Date: Sat, 14 Feb 2026 09:30 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਆਦਮਪੁਰ ਪੁਲਿਸ ਨੇ ਡੇਢ ਕਿੱਲੋ ਹੈਰੋਇਨ ਤੇ ਇਕ ਕਾਰ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡੀਐੱਸਪੀ ਰਾਜੀਵ ਕੁਮਾਰ ਨੇ ਦੱਸਿਆ ਕਿ ਏਐੱਸਆਈ ਪਰਮਜੀਤ ਸਿੰਘ ਪੁਲਿਸ ਟੀਮ ਸਮੇਤ ਬਿਆਸ ਪਿੰਡ ਤੋਂ ਕਰੀਬ 300 ਮੀਟਰ ਪਿੱਛੇ ਪੁੱਜੇ। ਜਾਂਚ ਦੌਰਾਨ ਗਗਨਦੀਪ ਸਿੰਘ ਉਰਫ ਕਰਨਦੀਪ ਤੇ ਗੁਰਨਿਸ਼ਾਨ ਸਿੰਘ ਉਰਫ ਨਿਸ਼ਾਨ, ਦੋਵੇਂ ਪਿੰਡ ਮਾੜੀ ਮੇਘਾ, ਤਹਿਸੀਲ ਪੱਟੀ, ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ ਦੇ ਵਾਸੀ, ਗਰੇਅ ਰੰਗ ਦੀ ਸਵਿਫਟ ਡਿਜ਼ਾਇਰ ਨੰਬਰ ਡੀਐੱਲ-9-ਸੀ-ਡਬਲਿਉ-7335 ਨੂੰ ਰੋਕਿਆ ਗਿਆ। ਗਗਨਦੀਪ ਸਿੰਘ ਦੇ ਬੈਗ ਦੀ ਜਾਂਚ ਕਰਨ ’ਤੇ ਉਸ ’ਚੋਂ ਡੇਢ ਕਿੱਲੋ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ ਐੱਨਡੀਪੀਐੱਸ ਐਕਟ, ਸੈਕਸ਼ਨ 21, 61 ਤੇ 85 ਤਹਿਤ ਮੁਕੱਦਮਾ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ। ਦੋਵੇਂ ਲਈ ਪੁਲਿਸ ਰਿਮਾਂਡ ਹਾਸਲ ਕੀਤੀ ਗਈ ਹੈ ਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।