ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਰੱਖਿਆ ਜਾਵੇ : ਸੰਧੂ
ਹਲਕਾ ਫਿਲੌਰ ਦੇ ਸੀਨੀਅਰ ਆਗੂ ਰਜਿੰਦਰ ਸੰਧੂ
Publish Date: Fri, 30 Jan 2026 06:38 PM (IST)
Updated Date: Fri, 30 Jan 2026 06:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਿਲੌਰ : ਹਲਕਾ ਫਿਲੌਰ ਦੇ ਸੀਨੀਅਰ ਆਗੂ ਰਜਿੰਦਰ ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ’ਤੇ ਜੋ ਸੱਚਖੰਡ ਬੱਲਾਂ ਆ ਰਹੇ ਹਨ। ਉਨ੍ਹਾਂ ਦਾ ਸੰਗਤਾਂ ਪੰਜਾਬ ਦੇ ਇਤਿਹਾਸਕ ਅਸਥਾਨ ਸੱਚਖੰਡ ਬੱਲਾਂ ਪਹੁੰਚਣ ’ਤੇ ਨਿੱਘਾ ਸਵਾਗਤ ਕਰਨਗੀਆਂ ਤੇ ਸੰਗਤਾਂ ਦੇ ਕਾਫੀ ਲੰਬੇ ਸਮੇਂ ਤੋਂ ਮੰਗ ਹੈ ਕਿ ਆਦਮਪੁਰ ਦੇ ਏਅਰਪੋਰਟ ਦਾ ਨਾਂ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਰੱਖਿਆ ਜਾਵੇ। ਇਸ ਮੌਕੇ ਅਮਰੀਕ ਸਿੰਘ ਥਲਾ ਸਾਬਕਾ ਸਰਪੰਚ, ਗੁਰਦਿਆਲ ਸਿੰਘ, ਸੋਨੂ ਤੇਹਿੰਗ, ਪਰਮਜੀਤ ਸਿੰਘ ਪ੍ਰੇਮ ਸਾਬਕਾ ਸਰਪੰਚ ਢੱਕ ਮਜਾਰਾ ਆਦਿ ਹਾਜ਼ਰ ਸਨ।