ਡੀਏਵੀ ਕਾਲਜ ਨੇੜਿਓਂ ਐਕਟਿਵਾ ਚੋਰੀ, ਕੇਸ ਦਰਜ
ਡੀਏਵੀ ਕਾਲਜ ਨੇੜੇ ਤੋਂ ਐਕਟਿਵਾ ਚੋਰੀ, ਪੁਲਿਸ ਜਾਂਚ ’ਚ ਜੁਟੀ
Publish Date: Sun, 08 Feb 2026 08:26 PM (IST)
Updated Date: Mon, 09 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਵਾਹਨ ਚੋਰੀ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ। ਡੀਏਵੀ ਕਾਲਜ ਨੇੜੇ ਇਕ ਐਕਟਿਵਾ ਸਕੂਟਰ ਚੋਰੀ ਕਰ ਕੇ ਅਣਪਛਾਤਾ ਵਿਅਕਤੀ ਫ਼ਰਾਰ ਹੋ ਗਿਆ। ਥਾਣਾ ਇਕ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਬੀਰ ਨਗਰ ਵਾਸੀ ਕ੍ਰਿਸ਼ਨ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 7 ਤਰੀਕ ਨੂੰ ਉਹ ਕਿਸੇ ਜ਼ਰੂਰੀ ਕੰਮ ਲਈ ਡੀਏਵੀ ਕਾਲਜ ਨੇੜੇ ਗਿਆ ਸੀ। ਉਸ ਨੇ ਆਪਣੀ ਐਕਟਿਵਾ ਕਾਲਜ ਨੇੜੇ ਖੜ੍ਹੀ ਕੀਤੀ ਤੇ ਕੰਮ ਨਿਪਟਾਉਣ ਲਈ ਚਲਾ ਗਿਆ। ਕੁਝ ਸਮੇਂ ਬਾਅਦ ਵਾਪਸ ਆਉਣ ’ਤੇ ਉਸ ਦੀ ਐਕਟਿਵਾ ਉੱਥੋਂ ਗਾਇਬ ਸੀ। ਆਲੇ-ਦੁਆਲੇ ਖੋਜ ਕਰਨ ਬਾਵਜੂਦ ਵਾਹਨ ਦਾ ਕੋਈ ਪਤਾ ਨਹੀਂ ਲੱਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।