ਮਾਰਕੀਟ ’ਚ ਖਰੀਦਦਾਰੀ ਕਰਨ ਆਏ ਨੌਜਵਾਨ ਦੀ ਐਕਟਿਵਾ ਚੋਰੀ
ਮਾਡਲ ਟਾਊਨ ਮਾਰਕੀਟ ’ਚ ਖਰੀਦਦਾਰੀ ਕਰਨ ਆਏ ਨੌਜਵਾਨ ਦੀ ਐਕਟਿਵਾ ਚੋਰੀ
Publish Date: Wed, 04 Feb 2026 08:05 PM (IST)
Updated Date: Thu, 05 Feb 2026 04:11 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਮੰਗਲਵਾਰ ਰਾਤ ਨੂੰ ਅਣਪਛਾਤੇ ਚੋਰਾਂ ਨੇ ਮਾਡਲ ਟਾਊਨ ਮਾਰਕੀਟ ’ਚ ਖਰੀਦਦਾਰੀ ਕਰਨ ਆਏ ਇਕ ਵਿਅਕਤੀ ਦੀ ਐਕਟਿਵਾ ਚੋਰੀ ਕਰ ਲਈ। ਥਾਣਾ 6 ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਗੋਲਡਨ ਐਨਕਲੇਵ ਦੇ ਰਹਿਣ ਵਾਲੇ ਰੋਹਿਤ ਕੁਮਾਰ ਨੇ ਦੱਸਿਆ ਕਿ ਉਹ ਮਾਡਲ ਟਾਊਨ ’ਚ ਖਰੀਦਦਾਰੀ ਕਰਨ ਆਇਆ ਸੀ। ਉਸਨੇ ਆਪਣੀ ਐਕਟਿਵਾ ਮਾਡਰਨ ਮਾਰਕੀਟ ਦੇ ਨੇੜੇ ਖੜ੍ਹੀ ਕੀਤੀ ਸੀ। ਜਦੋਂ ਉਹ ਖਰੀਦਦਾਰੀ ਕਰਨ ਤੋਂ ਬਾਅਦ ਵਾਪਸ ਆਇਆ ਤਾਂ ਐਕਟਿਵਾ ਚੋਰੀ ਹੋ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।