ਦੁਕਾਨ ਦੇ ਬਾਹਰੋਂ ਸਕੂਟਰ ਚੋਰੀ
ਦੁਕਾਨ ਦੇ ਬਾਹਰ ਖੜੀ ਨੌਜਵਾਨ ਦੀ ਐਕਟਿਵਾ ਚੋਰੀ
Publish Date: Thu, 26 Feb 2026 06:39 PM (IST)
Updated Date: Thu, 26 Feb 2026 06:40 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਚਾਰ ਦੀ ਹੱਦ ’ਚ ਪੈਂਦੇ ਬਾਂਸਾਂ ਵਾਲੇ ਬਾਜ਼ਾਰ ’ਚ ਸਥਿਤ ਇਕ ਦੁਕਾਨ ਦੇ ਬਾਹਰ ਖੜ੍ਹਾ ਸਕੂਟਰ ਅਣਪਛਾਤਾ ਨੌਜਵਾਨ ਚੋਰੀ ਕਰਕੇ ਲੈ ਗਿਆ। ਜਾਣਕਾਰੀ ਅਨੁਸਾਰ ਰਾਮ ਸੁਸ਼ੀਲ ਤਿਵਾੜੀ ਵਾਸੀ ਭੈਰੋ ਬਾਜ਼ਾਰ ਹਾਲ ਵਾਸੀ ਢੰਨ ਮੁਹੱਲਾ ਆਪਣੇ ਸਕੂਟਰ ਨੰਬਰ ਪੀਬੀ-08-ਡੀਐੱਫ-7475 ’ਤੇ ਕਿਸੇ ਕੰਮ ਲਈ ਬਾਂਸਾਂ ਵਾਲੇ ਬਾਜ਼ਾਰ ਗਿਆ ਸੀ। ਉਸ ਨੇ ਸਕੂਟਰ ਇਕ ਦੁਕਾਨ ਦੇ ਬਾਹਰ ਖੜ੍ਹਾ ਕੀਤੀ ਤੇ ਆਪ ਅੰਦਰ ਕੰਮ ਕਰਨ ਲਈ ਚਲਾ ਗਿਆ। ਜਦ ਕੁਝ ਸਮਾਂ ਬਾਅਦ ਉਹ ਆਪਣਾ ਕੰਮ ਕਰਨ ਤੋਂ ਬਾਅਦ ਦੁਕਾਨ ਤੋਂ ਬਾਹਰ ਆਇਆ ਤਾਂ ਉਸਦਾ ਸਕੂਟਰ ਗਾਇਬ ਸੀ। ਉਸ ਨੇ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ। ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ’ਚ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਨੰਬਰ ਚਾਰ ਦੇ ਸਬ-ਇੰਸਪੈਕਟਰ ਸੁਖਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਰਾਮ ਸਸ਼ੀਲ ਦੇ ਬਿਆਨਾਂ ’ਤੇ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰਕੇ ਬਾਂਸਾਂ ਬਾਜ਼ਾਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ।