ਨਵੀਂ ਸਬਜ਼ੀ ਮੰਡੀ ’ਚੋਂ ਨਾਜਾਇਜ਼ ਕਬਜ਼ੇ ਹਟਾਏ
ਨਵੀਂ ਸਬਜ਼ੀ ਮੰਡੀ ’ਚ ਨਾਜਾਇਜ਼ ਕਬਜ਼ਿਆਂ ’ਤੇ ਕੀਤੀ ਕਾਰਵਾਈ
Publish Date: Wed, 18 Feb 2026 10:14 PM (IST)
Updated Date: Wed, 18 Feb 2026 10:15 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਵੀਂ ਸਬਜ਼ੀ ਮੰਡੀ ’ਚ ਵਧ ਰਹੇ ਕਬਜ਼ਿਆਂ ਵਿਰੁੱਧ ਜ਼ਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਦੇ ਹੁਕਮਾਂ ’ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਤੇ ਸਕੱਤਰ ਰੁਪਿੰਦਰ ਸਿੰਘ ਵੱਲੋਂ ਟੀਮ ਸਮੇਤ ਨਵੀਂ ਸਬਜੀ ਮੰਡੀ ’ਚ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ। ਮਾਰਕੀਟ ਕਮੇਟੀ ਦੇ ਸਕੱਤਰ ਰੁਪਿੰਦਰ ਸਿੰਘ ਨੇ ਸੁਪਰਡੈਂਟ ਸੁਖਦੇਵ ਰਾਜ, ਸੁਪਰਵਾਈਜ਼ਰ ਅਰਜੁਨ ਪੰਡਿਤ, ਰਿੱਕੀ ਸੋਂਧੀ, ਰਜਤ ਮੁਖੀਜਾ, ਮਨਦੀਪ ਸਿੰਘ, ਬਲਮੀਤ ਸਿੰਘ, ਲਵਰੇਨਾ, ਅਸ਼ਵਨੀ ਕੁਮਾਰ, ਪ੍ਰਦੀਪ ਕੁਮਾਰ ਤੇ ਵਿਕਰਮ ਦੇ ਨਾਲ ਮਿਲ ਕੇ ਗ਼ੈਰ-ਕਾਨੂੰਨੀ ਖੋਖੇ, ਮਾਸਾਹਾਰੀ ਰੇਹੜੀਆਂ ਨੂੰ ਡਿੱਚ ਮਸ਼ੀਨ ਦੀ ਮਦਦ ਨਾਲ ਹਟਵਾਇਆ ਗਿਆ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਕੁਝ ਦਿਨ ਪਹਿਲਾਂ ਹੀ ਮੰਡੀ ’ਚ ਸਥਾਪਤ ਅਸਥਾਈ ਖੋਖਿਆਂ ਦੇ ਸੰਚਾਲਕਾਂ ਨੂੰ ਕਬਜ਼ੇ ਹਟਾਉਣ ਲਈ ਚਿਤਾਵਨੀ ਦਿੱਤੀ ਸੀ। ਮਾਰਕੀਟ ਕਮੇਟੀ ਦੇ ਸਕੱਤਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਨੇ ਮੰਡੀ ’ਚ ਗ਼ੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੰਡੀ ਦੇ ਵਪਾਰੀਆਂ ਨੇ ਵਿਭਾਗ ਨੂੰ ਸ਼ਿਕਾਇਤ ਦਿਤੀ ਸੀ ਕਿ ਨਾਜਾਇਜ਼ ਕਬਜ਼ੇ ਕਰਨ ਵਾਲੇ ਮੰਡੀ ’ਚ ਨਸ਼ੀਲੇ ਪਦਾਰਥ ਵੇਚਦੇ ਹਨ।