ਤਹਿਬਾਜ਼ਾਰੀ ਟੀਮ ਨੇ ਬਸਤੀ ਬਾਵਾ ਖੇਲ ’ਚ ਫੜੀਆਂ ਤੇ ਰੇਹੜੀਆਂ ਦਾ ਸਾਮਾਨ ਕਬਜ਼ੇ ’ਚ ਲਿਆ
ਤਹਿ ਬਜ਼ਾਰੀ ਟੀਮ ਨੇ ਬਸਤੀ ਬਾਵਾਖੇਲ ਵਿਖੇ ਫੜੀਆਂ ਤੇ ਰੇਹੜੀਆਂ ਦਾ ਸਾਮਾਨ ਕਬਜ਼ੇ ’ਚ ਲਿਆ
Publish Date: Sun, 08 Feb 2026 07:47 PM (IST)
Updated Date: Sun, 08 Feb 2026 07:50 PM (IST)
- ਮੇਅਰ ਦੀ ਹਦਾਇਤ ’ਤੇ ਤਹਿਬਾਜ਼ਾਰੀ ਬ੍ਰਾਂਚ ਨੇ ਕੀਤੀ ਕਾਰਵਾਈ ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ : ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਨੇ ਐਤਵਾਰ ਛੁੱਟੀ ਵਾਲੇ ਦਿਨ ਆਪਣੀ ਸਰਗਰਮੀ ਦਿਖਾਉਂਦੇ ਹੋਏ ਬਸਤੀ ਬਾਵਾ ਖੇਲ ਤੇ ਮੱਛੀ ਮਾਰਕੀਟ ਵਿਖੇ ਕਾਰਵਾਈ ਕਰਦੇ ਹੋਏ ਰੇਹੜੀ ਤੇ ਫੜੀ ਵਾਲਿਆਂ ਦਾ ਸਾਮਾਨ ਕਬਜ਼ੇ ’ਚ ਲਿਆ। ਇਹ ਕਾਰਵਾਈ ਮੇਅਰ ਵਿਨੀਤ ਧੀਰ ਦੀਆਂ ਹਦਾਇਤਾਂ ’ਤੇ ਕੀਤੀ ਛੁੱਟੀ ਵਾਲੇ ਦਿਨ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਜਦੋਂ ਮੇਅਰ ਦਾ ਕਾਫਿਲਾ ਬਸਤੀ ਬਾਵਾ ਖੇਲ ਤੇ ਮੱਛੀ ਮਾਰਕੀਟ ਵੱਲੋਂ ਲੰਘ ਰਿਹਾ ਸੀ ਤਾਂ ਉਸ ਸਮੇਂ ਸੜਕ ਦੇ ਦੋਵੇਂ ਪਾਸੇ ਫੜੀਆਂ ਤੇ ਰੇਹੜੀਆਂ ਲੱਗੀਆਂ ਹੋਣ ਕਾਰਨ ਮੇਅਰ ਦੀਆਂ ਗੱਡੀਆਂ ਦੇ ਕਾਫਿਲੇ ਨੂੰ ਕਾਫੀ ਪਰੇਸ਼ਾਨੀ ਆਈ। ਜਿਸ ਕਾਰਨ ਮੇਅਰ ਨੇ ਤੁਰੰਤ ਤਹਿਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਨੂੰ ਫੋਨ ’ਤੇ ਬਸਤੀ ਬਾਵਾ ਖੇਲ ਤੇ ਮੱਛੀ ਮਾਰਕੀਟ ਦੀ ਸੜਕ ਦੇ ਦੋਵਾਂ ਪਾਸੇ ਰੇਹੜੀਆਂ ਤੇ ਫੜੀਆਂ ਲੱਗੀਆਂ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਜਿਸ ’ਤੇ ਤਹਿਬਾਜ਼ਾਰੀ ਸੁਪਰਡੈਂਟ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਤਹਿਬਾਜ਼ਾਰੀ ਦੀ ਟੀਮ ਬਸਤੀ ਬਾਵਾ ਖੇਲ ਵਿਖੇ ਭੇਜੀ, ਜਿਸ ਤੋਂ ਬਾਅਦ ਉੱਥੇ ਪੁਲਿਸ ਫੋਰਸ ਨਾਲ ਕਾਰਵਾਈ ਕਰਦੇ ਹੋਏ ਰੇਹੜੀ ਵਾਲਿਆਂ ਦੀਆਂ ਰੇਹੜੀਆਂ ਤੇ ਸਾਮਾਨ ਕਬਜ਼ੇ ’ਚ ਲਿਆ। ਕਬਜ਼ੇ ’ਚ ਲਏ ਗਏ। ਸਾਮਾਨ ਨੂੰ ਨਗਰ ਨਿਗਮ ਵਿਖੇ ਲਿਆਉਂਦਾ ਗਿਆ ਉਸ ਦਾ ਬਕਾਇਦਾ ਚਾਲਾਨ ਕੀਤਾ ਗਿਆ।