ਚੈੱਕ ਬਾਊਂਸ ਮਾਮਲੇ ’ਚ ਮੁਲਜ਼ਮ ਪੁਨੀਤ ਮਦਾਨ ਬਰੀ
-ਅਦਾਲਤ ਨੇ ਸਬੂਤਾਂ ਦੀ
Publish Date: Thu, 16 Apr 2026 09:40 PM (IST)
Updated Date: Thu, 16 Apr 2026 09:42 PM (IST)
-ਅਦਾਲਤ ਨੇ ਸਬੂਤਾਂ ਦੀ ਘਾਟ ’ਚ ਸੁਣਾਇਆ ਫ਼ੈਸਲਾ
-4.95 ਲੱਖ ਰੁਪਏ ਦੇ ਦੋ ਚੈੱਕਾਂ ਕਾਰਨ ਹੋਇਆ ਸੀ ਵਿਵਾਦ
ਜਾਸ, ਜਲੰਧਰ : ਜਲੰਧਰ ਦੀ ਅਦਾਲਤ ’ਚ ਚੈੱਕ ਬਾਊਂਸ ਦੇ ਇਕ ਮਾਮਲੇ ’ਚ ਮੁਲਜ਼ਮ ਪੁਨੀਤ ਮਦਾਨ ਨੂੰ ਰਾਹਤ ਮਿਲੀ ਹੈ। ਜਿਊਡੀਸ਼ੀਅਲ ਮਜਿਸਟ੍ਰੇਟ ਫਰਸਟ ਕਲਾਸ ਸ਼ਿਵਾਨੀ ਗਰਗ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮਦਾਨ ਨੂੰ ਬਰੀ ਕਰਨ ਦਾ ਹੁਕਮ ਦਿੱਤਾ। ਪੁਨੀਤ ਮਦਾਨ ਦੇ ਵਕੀਲ ਵਿਨੈ ਸ਼ਰਮਾ ਨੇ ਦੱਸਿਆ ਕਿ ਇਹ ਮਾਮਲਾ ਏਆਰਐੱਸ ਫਾਈਨੈਂਸ ਦੇ ਮਾਲਕ ਰਾਜਨ ਸਹਿਗਲ ਮਾਡਲ ਟਾਊਨ ਵਿਰੁੱਧ ਸਤਿਯੁਗ ਇੰਡੀਆ ਨਾਲ ਜੁੜਿਆ ਸੀ, ਜਿਸ ’ਚ ਪੁਨੀਤ ਮਦਾਨ ਜੋ ਕਿ ਅਟਵਾਲ ਹਾਊਸ ਕੈਂਟ ਰੋਡ ਦੇ ਨਿਵਾਸੀ ਹਨ, ਨੂੰ ਦੋਸ਼ੀ ਬਣਾਇਆ ਗਿਆ ਸੀ। ਸ਼ਿਕਾਇਤ ਅਨੁਸਾਰ ਦੋ ਚੈੱਕ ਇਕ 75 ਹਜ਼ਾਰ ਰੁਪਏ ਤੇ ਦੂਜਾ 4 ਲੱਖ 20 ਹਜ਼ਾਰ ਰੁਪਏ ਬਾਊਂਸ ਹੋਣ ਦਾ ਦੋਸ਼ ਲੱਗਾ ਸੀ। ਹਾਲਾਂਕਿ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਧਿਰ ਅਦਾਲਤ ’ਚ ਦੋਸ਼ ਸਾਬਤ ਕਰਨ ਵਿਚ ਅਸਫਲ ਰਹੇ। ਅਦਾਲਤ ਨੇ ਪਾਇਆ ਕਿ ਢੁੱਕਵੇਂ ਸਬੂਤ ਪੇਸ਼ ਨਹੀਂ ਕੀਤੇ ਗਏ, ਜਿਸ ਕਾਰਨ ਮੁਲਜ਼ਮ ਨੂੰ ਖ਼ਦਸ਼ੇ ਦਾ ਲਾਭ ਦੇ ਕੇ ਬਰੀ ਕਰ ਦਿੱਤਾ ਗਿਆ। ਵਕੀਲ ਵਿਨੈ ਸ਼ਰਮਾ ਨੇ ਦੱਸਿਆ ਕਿ ਅਦਾਲਤ ’ਚ ਚੱਲੇ ਕੇਸ ਵਿਚ ਉਨ੍ਹਾਂ ਨੇ ਸਬੂਤ ਪੇਸ਼ ਕੀਤੇ, ਜਿਸ ਨਾਲ ਸਾਬਤ ਹੋਇਆ ਕਿ ਚੈੱਕ ਬਾਊਂਸ ਮਾਮਲੇ ਵਿਚ ਉਨ੍ਹਾਂ ਦੇ ਮੁਵੱਕਿਲ ਦਾ ਕੋਈ ਸਬੰਧ ਨਹੀਂ ਹੈ।