ਸਿਟੀ ਰੇਲਵੇ ਸਟੇਸ਼ਨ 'ਤੇ ਏਸੀ ਵੇਟਿੰਗ ਹਾਲ ਦਾ ਉਦਘਾਟਨ
ਜਾਸ, ਜਲੰਧਰ : ਸਿਟੀ
Publish Date: Fri, 03 Apr 2026 08:23 PM (IST)
Updated Date: Fri, 03 Apr 2026 08:40 PM (IST)
ਜਾਸ, ਜਲੰਧਰ : ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ-1 ਇਕ 'ਤੇ ਚੱਲ ਰਹੀ ਰਿਫਰੈੱਸ਼ਮੈਂਟ ਕੈਂਟੀਨ ਬੰਦ ਹੋ ਗਈ ਹੈ। ਇਸ ਦਾ ਤਿੰਨ ਸਾਲਾਂ ਦਾ ਠੇਕਾ ਖਤਮ ਹੋ ਗਿਆ ਹੈ ਤੇ ਹੁਣ ਇਸ ਦਾ ਨਵਾਂ ਟੈਂਡਰ ਲੱਗਣਾ ਹੈ, ਜਿਸ ’ਚ ਲਗਪਗ ਦੋ ਤੋਂ ਚਾਰ ਮਹੀਨੇ ਦਾ ਸਮਾਂ ਲੱਗੇਗਾ। ਇਸ ਦੌਰਾਨ ਜਦ ਤੱਕ ਕੈਂਟੀਨ ਖੋਲ੍ਹਣ ਲਈ ਟੈਂਡਰ ਨਹੀਂ ਲੱਗਦਾ ਤਾਂ ਮੁਸਾਫਰਾਂ ਨੂੰ ਸਟੇਸ਼ਨ 'ਤੇ ਖੁੱਲ੍ਹੇ ਹੋਰ ਖਾਣ-ਪੀਣ ਦੇ ਆਉਟਲੈੱਟ ਤੇ ਸਟਾਲਾਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ।
ਦੂਜੇ ਪਾਸੇ, ਏਸੀ ਵੇਟਿੰਗ ਹਾਲ ਵਿਚ ਵੀ ਮੁਸਾਫਰਾਂ ਨੂੰ ਇਸ ਸਹੂਲਤ ਦਾ ਲਾਭ ਮਿਲ ਸਕਦਾ ਹੈ ਜੋ ਹੁਣ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਇੱਥੇ ਬੈਠ ਕੇ ਯਾਤਰੀ ਖਾਣਾ ਖਾ ਸਕਦੇ ਹਨ ਤੇ ਪੈਕਿੰਗ ਆਦਿ ਦੀ ਸਹੂਲਤ ਦਾ ਵੀ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਉਹ ਆਪਣੀ ਇੱਛਾ ਮੁਤਾਬਕ ਕੁਝ ਖਾਸ ਚੀਜ਼ਾਂ ਬਣਾਉਣ ਦਾ ਆਰਡਰ ਵੀ ਦੇ ਸਕਦੇ ਹਨ। ਜੇ ਉਹ ਉਸ ਨੂੰ ਬਣਾਉਣ ਦੇ ਯੋਗ ਹਨ ਤਾਂ ਉਹ ਉਸੇ ਸਮੇਂ ਬਣਾ ਕੇ ਦੇਣਗੇ, ਨਹੀਂ ਤਾਂ ਬਾਹਰੋਂ ਵੀ ਲਿਆ ਕੇ ਦੇ ਸਕਦੇ ਹਨ। ਇਸ ਸਾਰੀਆਂ ਸਹੂਲਤਾਂ ਲਈ ਵਾਧੂ ਚਾਰਜ ਲੱਗੇਗਾ। ਦਸ ਰੁਪਏ ਪ੍ਰਤੀ ਵਿਅਕਤੀ ਦਾਖਲਾ ਤਾਂ ਮੁਸਾਫਰਾਂ ਦਾ ਹੋਵੇਗਾ ਤੇ ਸਹੂਲਤਾਂ ਦਾ ਵਾਧੂ ਲਾਭ ਲੈਣ ਦਾ ਵੱਖਰਾ ਚਾਰਜ ਦੇਣਾ ਪਵੇਗਾ।
ਫਿਲਹਾਲ, ਰਿਕਲਾਈਨਰ ਤੇ ਮਸਾਜ ਚੇਅਰ ਹਾਲੇ ਤੱਕ ਨਹੀਂ ਪੁੱਜੀਆਂ ਪਰ ਉਹ ਇਕ-ਦੋ ਦਿਨਾਂ ’ਚ ਸਟੇਸ਼ਨ 'ਤੇ ਪੁੱਜ ਜਾਣਗੀਆਂ। ਮੁਸਾਫਰਾਂ ਨੂੰ ਇਸ ਦਾ ਵੀ ਲਾਭ ਮਿਲਣ ਲੱਗੇਗਾ। ਇਹ ਆਉਟਲੈੱਟ ਡਲਿਸ਼ੀਓਸੋ ਕੈਟਰਰ ਵੱਲੋਂ ਖੋਲ੍ਹਿਆ ਗਿਆ ਹੈ ਤੇ ਕੰਪਨੀ ਦੇ ਅਧਿਕਾਰੀਆਂ ਵੱਲੋਂ ਹੀ ਇਸ ਦਾ ਉਦਘਾਟਨ ਕੀਤਾ ਗਿਆ ਹੈ।