ਜ਼ਿਲ੍ਹੇ ਦੀਆਂ ਲਗਭਗ 7.48 ਲੱਖ ਔਰਤਾਂ ਨੂੰ ਮਿਲੇਗਾ ਇਕ ਹਜ਼ਾਰ ਰੁਪਏ ਦਾ ਲਾਭ, ਸਿਹਤ, ਪੋਸ਼ਣ ਤੇ ਸਿੱਖਿਆ ’ਚ ਹੋਵੇਗੀ ਮਦਦ
ਜ਼ਿਲ੍ਹੇ ਦੀਆਂ ਲਗਭਗ 7.48 ਲੱਖ ਮਹਿਲਾਵਾਂ ਨੂੰ ਮਿਲੇਗਾ ਇਕ ਹਜ਼ਾਰ ਰੁਪਏ ਦਾ ਲਾਭ, ਸਿਹਤ, ਪੋਸ਼ਣ ਤੇ ਸਿੱਖਿਆ ’ਚ ਹੋਵੇਗੀ ਮਦਦ
Publish Date: Sun, 08 Mar 2026 07:36 PM (IST)
Updated Date: Mon, 09 Mar 2026 04:12 AM (IST)

-----------ਤਸਵੀਰਾਂ ਹਿੰਦੀ ਚੋਂ 24, 25, 26, 30 ਤੇ 31------------ --ਮਹਿਲਾਵਾਂ ਇਸ ਯੋਜਨਾ ਨੂੰ ਆਤਮਨਿਰਭਰਤਾ ਤੇ ਸਨਮਾਨ ਨਾਲ ਜੋੜ ਕੇ ਦੇਖ ਰਹੀਆਂ --ਕਿਤੇ ਢੋਲ ਦੀ ਥਾਪ ’ਤੇ ਗਿੱਧਾ, ਕਿਤੇ ਵੰਡੇ ਲੱਡੂ -ਮੁਫ਼ਤ ਬੱਸ ਯਾਤਰਾ ਤੋਂ ਬਾਅਦ ਮਹਿਲਾਵਾਂ ਲਈ ਦੂਜਾ ਸਭ ਤੋਂ ਵੱਡਾ ਫੈਸਲਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਮ ਆਦਮੀ ਪਾਰਟੀ ਦੀ ਬਹੁਤ ਮਹੱਤਵਪੂਰਨ ਯੋਜਨਾ ‘ਮੁੱਖ ਮੰਤਰੀ ਮਾਵਾਂ ਧੀਆਂ ਦਾ ਸਤਿਕਾਰ ਯੋਜਨਾ’ ਤਹਿਤ ਬਾਲਿਗ ਮਹਿਲਾਵਾਂ ਨੂੰ ਹਰ ਮਹੀਨੇ 1000 ਤੋਂ 1500 ਰੁਪਏ ਦੇਣ ਦੇ ਫੈਸਲੇ ਨੂੰ ਜ਼ਿਲ੍ਹੇ ਦੀਆਂ ਮਹਿਲਾਵਾਂ ਆਪਣੇ ਸਨਮਾਨ ਤੇ ਆਤਮਨਿਰਭਰਤਾ ਨਾਲ ਜੋੜ ਕੇ ਦੇਖ ਰਹੀਆਂ ਹਨ। ਜ਼ਿਲ੍ਹੇ ’ਚ ਲਗਭਗ 7.48 ਲੱਖ ਮਹਿਲਾਵਾਂ ਨੂੰ ਇਸ ਦਾ ਲਾਭ ਮਿਲਣ ਜਾ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਐਤਵਾਰ ਨੂੰ ਸ਼ਹਿਰ ’ਚ ਕਿਤੇ ਮਹਿਲਾਵਾਂ ਨੇ ਢੋਲ ਦੀ ਥਾਪ ’ਤੇ ਗਿੱਧਾ ਪਾ ਕੇ ਖੁਸ਼ੀ ਮਨਾਈ ਤਾਂ ਕਿਤੇ ਲੱਡੂ ਵੰਡੇ ਗਏ। ਇਤਨਾ ਹੀ ਨਹੀਂ, ਸਰਕਾਰ ਵੱਲੋਂ ਐਲਾਨ ਹੋਣ ਦੇ ਨਾਲ ਹੀ ਕਈ ਥਾਵਾਂ ’ਤੇ ਇਸ ਯੋਜਨਾ ਦੇ ਫਾਰਮ ਵੀ ਭਰੇ ਗਏ। ਮਹਿਲਾਵਾਂ ਨੇ ਕਿਹਾ ਕਿ ਇਸ ਨਾਲ ਘਰ ਦੇ ਛੋਟੇ-ਮੋਟੇ ਖਰਚਿਆਂ ਲਈ ਉਨ੍ਹਾਂ ਨੂੰ ਕਿਸੇ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇਸ ਦੇ ਨਾਲ ਹੀ ਸਿਹਤ, ਪੋਸ਼ਣ ਤੇ ਸਿੱਖਿਆ ’ਤੇ ਵੀ ਇਸ ਦਾ ਸਕਾਰਾਤਮਕ ਪ੍ਰਭਾਵ ਪਵੇਗਾ। ਮੁਫ਼ਤ ਬੱਸ ਯਾਤਰਾ ਯੋਜਨਾ ਤੋਂ ਬਾਅਦ ਮਹਿਲਾਵਾਂ ਲਈ ਸਰਕਾਰ ਦਾ ਇਹ ਸਭ ਤੋਂ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਮਹਿਲਾਵਾਂ ’ਚ ਕਾਫ਼ੀ ਉਤਸ਼ਾਹ ਹੈ। ਜ਼ਿਲ੍ਹੇ ਦੇ ਨੌਂ ਵਿਧਾਨ ਸਭਾ ਹਲਕਿਆਂ ’ਚ ਕੁੱਲ 16,42,857 ਵੋਟਰ ਹਨ, ਜਿਨ੍ਹਾਂ ’ਚੋਂ 7,88,368 ਮਹਿਲਾ ਵੋਟਰ ਹਨ। ਇਨ੍ਹਾਂ ’ਚੋਂ ਲਗਭਗ 40 ਹਜ਼ਾਰ ਆਮਦਨੀ ਕਰ ਦਾਤਾ, ਮੌਜੂਦਾ ਜਾਂ ਪੂਰਵ ਵਿਧਾਇਕ/ਸੰਸਦ ਮੈਂਬਰ ਤੇ ਸਥਾਈ ਸਰਕਾਰੀ ਕਰਮਚਾਰੀ ਮਹਿਲਾਵਾਂ ਨੂੰ ਛੱਡ ਕੇ ਕਰੀਬ 7.48 ਲੱਖ ਮਹਿਲਾਵਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਹਲਕਾ ਸੈਂਟਰਲ ’ਚ ਆਮ ਆਦਮੀ ਪਾਰਟੀ ਦੇ ਇੰਚਾਰਜ ਨਿਤਿਨ ਕੋਹਲੀ ਵੱਲੋਂ ਉਦਮ ਸਿੰਘ ਨਗਰ ’ਚ ਪੰਜਾਬ ਬਜਟ ਦੇ ਲਾਈਵ ਪ੍ਰਸਾਰਣ ਲਈ ਵੱਡੀ ਸਕਰੀਨ ਲਗਾਈ ਗਈ ਸੀ। ਬਜਟ ਦੇਖਣ ਲਈ ਪਹੁੰਚੀ ਚਰਨਜੀਤਪੁਰਾ ਦੀ ਰਹਿਣ ਵਾਲੀ ਗ੍ਰਿਹਣੀ ਜਸਵਿੰਦਰ ਕੌਰ ਨੇ ਕਿਹਾ ਕਿ ਇਹ ਛੋਟੀ ਰਕਮ ਨਹੀਂ ਹੈ। ਇਸ ਨਾਲ ਮੇਰੀ ਬਚਤ ਵਧੇਗੀ ਤੇ ਮੈਂ ਆਪਣੇ ਲਈ ਵੀ ਕੁਝ ਕਰ ਸਕਾਂਗੀ। ਇੱਥੇ ਹੀ ਬਜਟ ਦੇਖ ਰਹੀ ਨੇਹਾ ਸ਼ਰਮਾ ਦੇ ਚਿਹਰੇ ’ਤੇ ਖੁਸ਼ੀ ਸਾਫ਼ ਨਜ਼ਰ ਆ ਰਹੀ ਸੀ। ਉਸ ਨੇ ਕਿਹਾ ਕਿ ਹੁਣ ਉਹ ਘਰ ਦੇ ਖਰਚਿਆਂ ’ਚ ਆਪਣੀ ਭਾਗੀਦਾਰੀ ਨਿਭਾ ਸਕੇਗੀ। ਇਹ ਯੋਜਨਾ ਸਿਰਫ਼ ਆਰਥਿਕ ਮਦਦ ਹੀ ਨਹੀਂ, ਸਗੋਂ ਮਹਿਲਾਵਾਂ ਦੇ ਆਤਮਵਿਸ਼ਵਾਸ ਨੂੰ ਵੀ ਵਧਾਏਗੀ। ਇਸੇ ਤਰ੍ਹਾਂ ਹਲਕਾ ਨਾਰਥ ’ਚ ਪਾਰਟੀ ਦੇ ਇੰਚਾਰਜ ਦਿਨੇਸ਼ ਢੱਲ ਵੱਲੋਂ ਵੀ ਬਜਟ ਦੇ ਲਾਈਵ ਪ੍ਰਸਾਰਣ ਦਾ ਪ੍ਰਬੰਧ ਕੀਤਾ ਗਿਆ ਸੀ। ਇੱਥੇ ਹੁਸ਼ਿਆਰਪੁਰ ਰੋਡ ਤੋਂ ਪਹੁੰਚੀ ਗੁਰਪ੍ਰੀਤ ਨੇ ਕਿਹਾ ਕਿ ਇਹ ਯੋਜਨਾ ਛੋਟੇ-ਛੋਟੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸਾਧਨ ਹੈ। ਪਹਿਲਾਂ ਹਰ ਖਰਚ ਲਈ ਪਤੀ ’ਤੇ ਨਿਰਭਰ ਰਹਿਣਾ ਪੈਂਦਾ ਸੀ, ਪਰ ਹੁਣ ਆਪਣੀਆਂ ਜ਼ਰੂਰਤਾਂ ਲਈ ਕੁਝ ਪੈਸੇ ਆਪਣੇ ਕੋਲ ਹੋਣਗੇ। ਇਹ ਯੋਜਨਾ ਸਿਰਫ਼ ਗ੍ਰਿਹਣੀਆਂ ਤੱਕ ਸੀਮਿਤ ਨਹੀਂ ਹੈ। ਬਜਟ ਦੇਖ ਰਹੀ ਕਾਲਜ ਦੀ ਵਿਦਿਆਰਥਣ ਰੋਹਿਣੀ ਨੇ ਕਿਹਾ ਕਿ ਮੈਂ ਹਮੇਸ਼ਾਂ ਪੜ੍ਹਾਈ ਦੇ ਨਾਲ ਕੁਝ ਨਵਾਂ ਸਿੱਖਣ ਬਾਰੇ ਸੋਚਿਆ ਸੀ। ਇਹ ਪੈਸੇ ਮੇਰੇ ਲਈ ਬਹੁਤ ਮਦਦਗਾਰ ਹੋਣਗੇ ਤੇ ਮੈਂ ਇਸਨੂੰ ਆਪਣੀ ਕੋਚਿੰਗ ਫੀਸ ਲਈ ਵਰਤਾਂਗੀ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਯੋਜਨਾ ਪਾਰਦਰਸ਼ੀ ਤਰੀਕੇ ਨਾਲ ਲਾਗੂ ਹੋਵੇ ਤੇ ਹਰ ਯੋਗ ਮਹਿਲਾ ਤੱਕ ਇਸ ਦਾ ਲਾਭ ਪਹੁੰਚੇ। ਇਸੇ ਤਰ੍ਹਾਂ ਹਲਕਾ ਵੈਸਟ ਦੇ 12 ਫੁੱਟ ਰੋਡ ਦੀ ਰਹਿਣ ਵਾਲੀ ਮਾਧਵੀ ਨੇ ਕਿਹਾ ਕਿ ਇਹ ਯੋਜਨਾ ਸਿਰਫ਼ ਇਕ ਹਜ਼ਾਰ ਰੁਪਏ ਦੀ ਮਦਦ ਨਹੀਂ, ਸਗੋਂ ਮਹਿਲਾਵਾਂ ਲਈ ਨਵੀਂ ਸ਼ੁਰੂਆਤ ਹੈ। ਇਹ ਉਨ੍ਹਾਂ ’ਚ ਆਤਮਸਮਾਨ ਤੇ ਆਤਮਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕਰੇਗੀ। --------------------- ਕਿਸ ਹਲਕੇ ’ਚ ਕਿੰਨੀ ਮਹਿਲਾ ਵੋਟਰ ਹਲਕਾ ਮਹਿਲਾ ਵੋਟਰ ਫਿਲੌਰ – 96,591 ਨਕੋਦਰ – 93,561 ਸ਼ਾਹਕੋਟ – 88,194 ਕਰਤਾਰਪੁਰ – 88,373 ਵੈਸਟ – 81,199 ਸੈਂਟ੍ਰਲ – 83,186 ਨਾਰਥ – 87,690 ਕੈਂਟ – 90,127 ਆਦਮਪੁਰ – 79,447 ਕੁੱਲ – 7,88,368 ਯੋਜਨਾ ਲਈ ਅਯੋਗ : ਲਗਭਗ 40 ਹਜ਼ਾਰ