ਐਬਰ ਜੈਨ ਮਿਸ ਤੇ ਅਰਮਾਨ ਬਣਿਆ ਮਾਸਟਰ ਫੇਅਰਵੈੱਲ
ਐਬਰ ਜੈਨ ਮਿਸ ਫੇਅਰਵੈਲ ਤੇ ਅਰਮਾਨ ਬਣਿਆ ਮਾਸਟਰ ਫੇਅਰਵੈੱਲ
Publish Date: Mon, 09 Feb 2026 09:08 PM (IST)
Updated Date: Mon, 09 Feb 2026 09:11 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਵਿੱਚ "ਦਿ ਫਾਈਨਲ ਬੈੱਲ ਸੈਲੀਬ੍ਰੇਟਿੰਗ ਸਕੂਲਿੰਗ ਗੋਲਡਨ ਜਰਨੀ" ਦਿਵਸ ਮਨਾਇਆ ਗਿਆ। 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਮੁੱਖ ਮਹਿਮਾਨ ਵਜੋਂ ਸਕੂਲ ਦੀ ਡੀਨ ਵਿਨੋਦ ਸ਼ਸ਼ੀ ਜੈਨ ਤੇ ਡਾਇਰੈਕਟਰ ਰੁਚਿਕਾ ਜੈਨ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਨੂੰ ਗੁਲਦਸਤੇ ਭੇਟ ਕਰ ਕੇ ਕੀਤੀ ਗਈ। ਇਸ ਤੋਂ ਬਾਅਦ ਮੁੱਖ ਮਹਿਮਾਨ ਵਲੋਂ ਜਯੋਤੀ ਪ੍ਜਵਲਿਤ ਕੀਤੀ ਗਈ। 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ ਗਿਆ,ਜਿਨ੍ਹਾਂ ’ਚ ਰੈਂਪ ਵਾਕ, ਡਾਂਸ, ਸੰਗੀਤ, ਸਪੀਚ ਆਦਿ ਪੇਸ਼ ਕੀਤੇ ਗਏ। ਵਿਦਿਆਰਥੀਆਂ ਵਲੋਂ ਕੀਤੀ ਗਈ "ਮਾਡਲਿੰਗ" ਸਮਾਗਮ ਦਾ ਮੁੱਖ ਆਕਰਸ਼ਣ ਰਹੀ। ਮੁੱਖ ਮਹਿਮਾਨ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਖਿਤਾਬ ਦਿੱਤੇ ਗਏ। ਮਾਸਟਰ ਫੇਅਰਵੈੱਲ ਅਰਮਾਨ ਤੇ ਮਿਸ ਫੇਅਰਵੈੱਲ ਐਂਬਰ ਜੈਨ ਚੁਣੀ ਗਈ। ਨਿਖਿਲ ਤੇ ਅਰਸ਼ਦੀਪ ਕੌਰ ਫਸਟ ਰਨਰ ਅੱਪ ਤੇ ਸੈਕੰਡ ਰਨਰ ਅੱਪ ਚੇਤਨ ਤੇ ਤਰਨਪ੍ਰੀਤ ਕੌਰ ਚੁਣੇ ਗਏ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਰਾਸ਼ਟਰੀ ਗੀਤ ਦੁਆਰਾ ਸੰਪਨ ਕੀਤਾ ਗਿਆ।