ਚੇਅਰਮੈਨੀ ਜਿੱਤਣ ’ਤੇ ‘ਆਪ’ ਨੇ ਕੱਢਿਆ ਜੇਤੂ ਜਲੂਸ
ਚੇਅਰਮੈਨੀ ਜਿੱਤਣ ‘ਤੇ ‘ਆਪ’ ਨੇ ਕੱਢਿਆ ਜੇਤੂ ਜਲੂਸ
Publish Date: Wed, 25 Mar 2026 07:24 PM (IST)
Updated Date: Wed, 25 Mar 2026 07:26 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਮੈਨ ਦੇ ਅਹੁਦੇ ‘ਤੇ ਜਿੱਤ ਦਰਜ ਕਰਨ ਉਪਰੰਤ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਜਸ਼ਨ ਦਾ ਮਾਹੌਲ ਹੈ। ਕਾਕੜਾ ਕਲਾਂ ਜ਼ੋਨ ਤੋਂ ਮੈਂਬਰ ਰਮਨਦੀਪ ਕੌਰ ਮੁੱਤੀ ਪਤਨੀ ਸਰਬਜੀਤ ਸਿੰਘ ਮੁੱਤੀ ਸਰਪੰਚ ਨਵਾਂ ਕਿਲ੍ਹਾ ਦੇ ਚੇਅਰਪਰਸਨ ਬਣਨ ਉਪਰੰਤ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੀ ਅਗਵਾਈ ਹੇਠ ਸ਼ਹਿਰ ‘ਚ ਕੱਢੇ ਜੇਤੂ ਜਲੂਸ ਦੌਰਾਨ ਵਰਕਰਾਂ ਤੇ ਸਮਰਥਕਾਂ ਵੱਲੋਂ ਭੰਗੜੇ ਪਾਉਂਦੇ ਹੋਏ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਨਵ-ਨਿਯੁਕਤ ਚੇਅਰਪਰਸਨ ਰਮਨਦੀਪ ਕੌਰ ਮੁੱਤੀ ਨੂੰ ਫੁੱਲਾਂ ਦੇ ਹਾਰ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਗੱਲਬਾਤ ਕਰਦਿਆਂ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਲੋਕਤੰਤਰਿਕ ਢੰਗ ਨਾਲ ਹੋਈ ਚੋਣ ਵਿਚ ‘ਆਪ’ ਦਾ ਚੇਅਰਮੈਨ ਬਣਨ ਨਾਲ ਹੁਣ ਸ਼ਾਹਕੋਟ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਚੇਅਰਪਰਸਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਤੇ ਸਮੂਹ ਬਲਾਕ ਸੰਮਤੀ ਮੈਂਬਰਾਂ ਤੇ ‘ਆਪ’ ਸਮਰਥਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਤੇ ਐੱਮਸੀ ਪ੍ਰਵੀਨ ਗਰੋਵਰ ਨੇ ਵੀ ਚੇਅਰਪਰਸਨ ਰਮਨਦੀਪ ਕੌਰ ਮੁੱਤੀ ਤੇ ਉਨ੍ਹਾਂ ਦੇ ਪਤੀ ਸਰਬਜੀਤ ਸਿੰਘ ਮੁੱਤੀ ਸਰਪੰਚ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਅਗਰਵਾਲ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਐੱਮਸੀ ਬੂਟਾ ਸਿੰਘ ਕਲਸੀ, ਸਿੱਖਿਆ ਕੋਅਰਡੀਨੇਟਰ ਜਤਿੰਦਰਪਾਲ ਬੱਲਾ, ਬਲਾਕ ਪ੍ਰਧਾਨ ਤੇ ਸਰਪੰਚ ਸੁਖਵਿੰਦਰ ਸਿੰਘ ਸਾਬਾ, ਰਣਜੀਤ ਸਿੰਘ ਰਾਣਾ ਸਰਪੰਚ, ਰਾਖੀ ਮੱਟੂ ਐੱਮਸੀ, ਰਜਿੰਦਰ ਕੁਮਾਰ ਸ਼ੇਰਾ ਸਰਪੰਚ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਸ਼ਹਿਰੀ ਪ੍ਰਧਾਨ ਮਨੋਜ ਅਰੋੜਾ, ਰੂਪ ਲਾਲ ਸ਼ਰਮਾ, ਪਰਮਵੀਰ ਪੰਮਾ, ਦਿਆਲਾ ਗਿੱਲ, ਸਰਪੰਚ ਅਮਨਦੀਪ ਸਹੋਤਾ, ਮੱਖਣ ਯੂਕੇ, ਮੰਗਾ ਮੱਟੂ, ਪਰਬਤਪਾਲ ਸਿੰਘ ਪੀਏ, ਪਰਮਿੰਦਰ ਸਿੰਘ ਪੀਏ ਸਮੇਤ ਹੋਰ ‘ਆਪ’ ਵਰਕਰ ਹਾਜ਼ਰ ਸਨ।