ਭਾਰਤ–ਅਮਰੀਕਾ ਵਪਾਰ ਸੌਦੇ ਖ਼ਿਲਾਫ਼ ਆਪ ਆਗੂਆਂ ਵੱਲੋਂ ਰੋਸ਼ ਪ੍ਰਦਰਸ਼ਨ
ਭਾਰਤ–ਅਮਰੀਕਾ ਵਪਾਰ ਸੌਦੇ ਖ਼ਿਲਾਫ਼ ਆਪ ਆਗੂਆਂ ਵੱਲੋਂ ਰੋਸ਼ ਪ੍ਰਦਰਸ਼ਨ
Publish Date: Thu, 12 Feb 2026 08:47 PM (IST)
Updated Date: Thu, 12 Feb 2026 08:50 PM (IST)

ਕੀਮਤੀ ਭਗਤ,ਪੰਜਾਬੀ ਜਾਗਰਣ, ਜਲੰਧਰ : ਵੀਰਵਾਰ ਨੂੰ ਆਮ ਆਦਮੀ ਪਾਰਟੀ ਟਰੇਡ ਵਿੰਗ ਤੇ ਆਪ ਕਿਸਾਨ ਵਿੰਗ ਦੇ ਅਹੁਦੇਦਾਰਾਂ ਵੱਲੋਂ ਹਾਲ ਹੀ ’ਚ ਹੋਏ ਭਾਰਤ–ਅਮਰੀਕਾ ਵਪਾਰ ਸੌਦੇ ਦੇ ਵਿਰੋਧ ’ਚ ਭਗਵਾਨ ਵਾਲਮੀਕਿ ਚੌਕ ਵਿਖੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇੰਦਰਵੰਸ਼ ਸਿੰਘ ਚੱਢਾ, ਅਸ਼ਵਨੀ ਕੋਹਲੀ (ਦਿਹਾਤੀ) ਤੇ ਆਪ ਕਿਸਾਨ ਵਿੰਗ ਦੇ ਪ੍ਰਧਾਨ ਨਰਵੈਲ ਸਿੰਘ ਕੰਗ (ਸ਼ਹਿਰੀ), ਰਣਜੀਤ ਸਿੰਘ (ਦਿਹਾਤੀ) ਵੱਲੋਂ ਕੀਤੀ ਗਈ। ਇਸ ਮੌਕੇ ਆਪ ਟਰੇਡ ਵਿੰਗ ਦੇ ਸੂਬਾ ਸਕੱਤਰ ਹਰਵਿੰਦਰਪਾਲ ਸਿੰਘ ਮਨੋਚਾ ਨੇ ਕਿਹਾ ਕਿ ਇਹ ਵਪਾਰ ਸੌਦਾ ਪੂੰਜੀਵਾਦੀ ਪੱਖੀ ਹੈ ਤੇ ਸਿਰਫ ਵੱਡੇ ਵਪਾਰਕ ਘਰਾਣਿਆਂ ਨੂੰ ਫਾਇਦਾ ਪਹੁੰਚਾਏਗਾ, ਜਦਕਿ ਛੋਟੇ ਵਪਾਰੀਆਂ ਤੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਇੰਦਰਵੰਸ਼ ਸਿੰਘ ਚੱਢਾ ਨੇ ਕਿਹਾ ਕਿ ਇਹ ਸੌਦਾ 1947 ਤੋਂ ਪਹਿਲਾਂ ਦੇ ਦੌਰ ਦੀ ਯਾਦ ਦਿਵਾਉਂਦਾ ਹੈ, ਜਦੋਂ ਵਿਦੇਸ਼ੀ ਹਕੂਮਤ ਦੇ ਦਬਾਅ ਹੇਠ ਫੈਸਲੇ ਲਏ ਜਾਂਦੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਸਰਕਾਰ ਅਮਰੀਕਾ ਦੇ ਦਬਾਅ ਹੇਠ ਇਸ ਸੌਦੇ ਨੂੰ ਮਨਜ਼ੂਰੀ ਦੇ ਰਹੀ ਹੈ, ਜਿਸ ਨਾਲ ਦੇਸ਼ ਦੇ ਕਿਸਾਨ ਤੇ ਵਪਾਰੀ ਪ੍ਰਭਾਵਿਤ ਹੋਣਗੇ। ਕਿਸਾਨ ਵਿੰਗ ਦੇ ਪ੍ਰਧਾਨ ਨਰਵੈਲ ਸਿੰਘ ਕੰਗ ਨੇ ਕਿਹਾ ਕਿ ਪਹਿਲਾਂ ਹੀ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਲਈ ਸੰਘਰਸ਼ ਕਰ ਰਹੇ ਹਨ। ਇਸ ਵਪਾਰ ਸੌਦੇ ਨਾਲ ਖੇਤੀਬਾੜੀ ਖੇਤਰ ’ਚ ਮੁਕਾਬਲਾ ਵੱਧੇਗਾ ਤੇ ਸਥਾਨਕ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਵੇਗਾ। ਇਸ ਮੌਕੇ ਵਿਧਾਨ ਸਭਾ ਸੰਗਠਨ ਇੰਚਾਰਜ ਡਾ. ਅਮਿਤ ਸ਼ਰਮਾ, ਵਿਧਾਨ ਸਭਾ ਕੋਆਰਡੀਨੇਟਰ ਆਮ ਆਦਮੀ ਪਾਰਟੀ ਵਪਾਰ ਵਿੰਗ ਨਵਨੀਤ ਸਿੰਘ ਜੁਨੇਜਾ, ਸੁਖਵਿੰਦਰ ਸਿੰਘ, ਅਜੈ ਸ਼ਰਮਾ, ਨਰਿੰਦਰ ਸਿੰਘ, ਬਲਾਕ ਕੋਆਰਡੀਨੇਟਰ ਚੰਦਨ ਸਿੰਗਲਾ, ਮਨਵਿੰਦਰ ਸਿੰਘ ਵਿਰਦੀ, ਸੂਰਜ, ਸੰਜੀਵ ਕੁਮਾਰ, ਜਸਪਾਲ ਸਿੰਘ, ਵਰਿੰਦਰ, ਲਖਵੀਰ, ਗਗਨਦੀਪ, ਅੰਕੁਰ ਸਿਆਲ, ਪ੍ਰਿੰਸ ਪੁਰੀ, ਸੁਰੇਸ਼ ਗੁਪਤਾ ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਨਿਰਮਲ ਸਿੰਘ ਵੀ ਮੌਜੂਦ ਸਨ।