ਸ਼ੇਰੂ ਗਰੁੱਪ ਦਾ ਕਾਲਜ ਦੀ ਸਿਆਸਤ ’ਤੇ ਸੀ ਲੰਬੇ ਸਮੇਂ ਤੋਂ ਦਬਦਬਾ
ਗੁਰਦੁਆਰੇ ਮੱਥਾ ਟੇਕਣ ਆਏ 'ਆਪ' ਆਗੂ ਲੱਕੀ ਓਬਰਾਏ ਦੀ ਗੋਲੀ ਮਾਰ ਕੇ ਹੱਤਿਆ
Publish Date: Fri, 06 Feb 2026 09:20 PM (IST)
Updated Date: Fri, 06 Feb 2026 09:23 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਛੇ ਦੀ ਹੱਦ ’ਚ ਪੈਂਦੇ ਮਾਡਲ ਟਾਊਨ ਇਲਾਕੇ ’ਚ ਸ਼ੁਕਰਵਾਰ ਸਵੇਰੇ 7:55 ਵਜੇ ਗੋਲੀਆਂ ਚੱਲੀਆਂ ਜਦੋਂ ਆਮ ਆਦਮੀ ਪਾਰਟੀ ਆਗੂ ਲੱਕੀ ਓਬਰਾਏ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਸ਼ੇਰੂ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਪੋਸਟ ’ਚ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਕਤਲ ਖ਼ਾਲਸਾ ਕਾਲਜ ਦੀ ਸਰਦਾਰੀ ਨੂੰ ਲੈ ਕੇ ਪੁਰਾਣੇ ਵਿਵਾਦ ਤੋਂ ਪੈਦਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੇਰੂ ਗਰੁੱਪ ਦਾ ਕਾਲਜ ਰਾਜਨੀਤੀ 'ਤੇ ਲੰਬੇ ਸਮੇਂ ਤੋਂ ਦਬਦਬਾ ਸੀ ਤੇ ਜੋਗਾ ਫੋਲੜੀਵਾਲ ਆਪਣੇ ਨਜ਼ਦੀਕੀ ਸਾਥੀ ਨੂੰ ਪ੍ਰਧਾਨ ਦੇ ਅਹੁਦੇ 'ਤੇ ਰੱਖਣਾ ਚਾਹੁੰਦਾ ਸੀ। ਹਾਲਾਂਕਿ ਲੱਕੀ ਓਬਰਾਏ ਨੇ ਆਪਣੇ ਰਾਜਨੀਤਿਕ ਪ੍ਰਭਾਵ ਦੀ ਵਰਤੋਂ ਕਰਕੇ ਆਪਣੇ ਪਸੰਦੀਦਾ ਨੂੰ ਪ੍ਰਧਾਨ ਨਿਯੁਕਤ ਕੀਤਾ। ਸਰਬਉੱਚਤਾ ਦੀ ਇਸ ਲੜਾਈ ਨੇ ਟਾਰਗੇਟ ਕਿਲਿੰਗ ਦਾ ਰੂਪ ਧਾਰਨ ਕਰ ਲਿਆ।
ਸਿੱਧੂ ਮੂਸੇਵਾਲਾ' ਸ਼ੈਲੀ ’ਚ ਕਤਲ
ਅਣਪਛਾਤੇ ਹਮਲਾਵਰਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਨੇਤਾ ਲੱਕੀ ਓਬਰਾਏ 'ਤੇ ਇਕ ਗੁਰਦੁਆਰੇ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਇਹ ਹਮਲਾ ਉਸੇ ਤਰ੍ਹਾਂ ਕੀਤਾ ਗਿਆ ਜਿਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਜਦੋਂ ਉਹ ਆਪਣੀ ਕਾਰ ’ਚ ਬੈਠਾ ਸੀ ਤੇ ਗੋਲੀਆਂ ਚਲਾਈਆਂ ਗਈਆਂ।
---------------------
ਰਾਜਨੀਤਿਕ ਹਲਕਿਆਂ ’ਚ ਦੋਸ਼ਾਂ ਤੇ ਜਵਾਬੀ ਦੋਸ਼ਾਂ ਦੀ ਅੱਗ ਭੜਕੀ
ਇਸ ਘਟਨਾ ਨੇ ਇਕ ਵਾਰ ਫਿਰ ਪੰਜਾਬ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਦਲ ਦੇ ਕੌਂਸਲਰ ਕੁਲਦੀਪ ਓਬਰਾਏ ਨੇ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ, ਅੱਜ ਦੀ ਘਟਨਾ ਬਹੁਤ ਸ਼ਰਮਨਾਕ ਹੈ। ਸੜਕਾਂ 'ਤੇ ਖੁੱਲ੍ਹੇਆਮ ਗੋਲੀਬਾਰੀ ਹੋ ਰਹੀ ਹੈ। ਲੱਕੀ ਇਕ ਧਾਰਮਿਕ ਵਿਅਕਤੀ ਸੀ, ਉਸ ਨੂੰ ਕਿਸੇ ਨਾਲ ਕੀ ਨਫ਼ਰਤ ਸੀ, ਇਹ ਜਾਂਚ ਦਾ ਵਿਸ਼ਾ ਹੈ।