‘ਆਪ’ ਆਗੂ ਖੀਵਾ ਨੇ ਦਿੱਤਾ ਅਸਤੀਫ਼ਾ
ਆਪ ਆਗੂ ਹਰਦੀਪ ਸੋਨੂ ਨੇ ਆਪਣੇ ਪਦ ਤੋਂ ਦਿੱਤਾ ਅਸਤੀਫਾ
Publish Date: Wed, 18 Mar 2026 07:44 PM (IST)
Updated Date: Wed, 18 Mar 2026 07:46 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਆਮ ਆਦਮੀ ਪਾਰਟੀ ਵੱਲੋਂ ਸੂਬੇ ਅੰਦਰ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਜ਼ਿਲ੍ਹਾ ਜਲੰਧਰ ਦਿਹਾਤ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਜ਼ਿਲ੍ਹਾ ਕੋਆਰਡੀਨੇਟਰ ਹਰਦੀਪ ਸਿੰਘ ਸੋਨੂੰ ਖੀਵਾ ਨੇ ਆਪਣੇ ਅਹੁਤੇ ਤੋਂ ਅਸਤੀਫਾ ਦੇ ਦਿੱਤਾ ਹੈ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ‘ਆਪ’ ਆਗੂ ਹਰਦੀਪ ਸਿੰਘ ਸੋਨੂੰ ਖੀਵਾ ਨੇ ਦੱਸਿਆ ਕਿ ਉਹ ਪਾਰਟੀ ਨਹੀਂ ਛੱਡ ਰਹੇ ਹਨ ਤੇ ਪਾਰਟੀ ਦੇ ਨਾਲ ਜੁੜੇ ਰਹਿਣਗੇ ਪਰ ਆਪਣੇ ਨਿੱਜੀ ਕਾਰਨਾਂ ਕਰਕੇ ਜ਼ਿਲ੍ਹਾ ਦੇ ਕੋਆਰਡੀਨੇਟਰ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮਿਹਨਤੀ ਤੇ ਇਮਾਨਦਾਰ ਵਰਕਰ ਹਾਂ। ਪਾਰਟੀ ਲਈ ਦਿੱਲੀ, ਯੂਪੀ, ਗੁਜਰਾਤ, ਹਰਿਆਣਾ ’ਚ ਵੀ ਪਾਰਟੀ ਲਈ ਕੰਮ ਕੀਤਾ ਹੈ ਤੇ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕਾ ਹਾਂ। ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਪਾਰਟੀ ਦੀ ਸੇਵਾ ਨਿਭਾ ਰਿਹਾ ਹਾਂ ਤੇ ਅੱਗੇ ਤੋਂ ਵੀ ਪਾਰਟੀ ਪ੍ਰਤੀ ਮੇਰੀ ਸੇਵਾ ਜਾਰੀ ਰਹੇਗੀ ਪਰ ਆਪਣੇ ਨਿੱਜੀ ਕਾਰਨਾਂ ਕਰਕੇ ਜ਼ਿਲ੍ਹਾ ਕੋਆਰਡੀਨੇਟਰ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।