‘ਆਪ’ ਸਰਕਾਰ ਨੇ ਇਕ-ਇਕ ਵਾਅਦਾ ਪੂਰਾ ਕੀਤਾ : ਸ਼ਾਹਪੁਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
Publish Date: Fri, 13 Mar 2026 07:55 PM (IST)
Updated Date: Fri, 13 Mar 2026 07:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਿਲੌਰ : ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਮੀਡੀਆ ਕੋਆਰਡੀਨੇਟਰ ਮਨਦੀਪ ਸਿੰਘ ਸ਼ਾਹਪੁਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਮਾਨ ਸਰਕਾਰ ਨੇ ਚਾਰ ਸਾਲਾ ਪੰਜਾਬ ਵਾਸੀਆਂ ਨਾਲ ਇੱਕ ਇੱਕ ਕਰਕੇ ਵਾਆਦਾ ਪੂਰਾ ਕੀਤਾ ਹੈ। ਸਿਹਤ ਸਹੂਲਤਾਂ ਲਈ 10 ਲੱਖ ਦੀ ਬੀਮਾ ਯੋਜਨਾ ਵਾਲਾ ਕਾਰਡ ਹਰੇਕ ਪਰਿਵਾਰ ਦਾ ਬਣਾਇਆ ਤੇ ਬਿਜਲੀ ਦੇ ਬਿੱਲ ਜ਼ੀਰੋ, ਸਿੱਖਿਆ ਵਿਭਾਗ ਵੱਲੋਂ ਸਕੂਲਾਂ ਚ ਅਧਿਆਪਕਾ ਦੀ ਘਾਟ ਨੂੰ ਪੂਰਾ ਕੀਤੀ ਤੇ ਬੱਚਿਆਂ ਨੂੰ ਹਰ ਤਰ੍ਹਾਂ ਸਹੂਲਤਾਂ ਦੇਣ ਲਈ ਸਕੂਲ ਨੂੰ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਤੇ ਔਰਤਾਂ ਦੇ ਖਾਤਿਆਂ ਦੇ ਵਿੱਚ ਜਲਦੀ ਮਾਨ ਸਰਕਾਰ 1000-1000 ਰੁਪਏ ਭੇਜੇਗੀ। ਅਗਲੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਲੋਕ ਵਿਰੋਧੀ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ।