ਆਂਧਰ ਪ੍ਰਦੇਸ਼ ’ਚ ਭਿਆਨਕ ਹਾਦਸੇ ’ਚ ਅੱਠ ਸ਼ਰਧਾਲੂਆਂ ਦੀ ਮੌਤ
ਚਿਲਕਲਾਡੋਨਾ, ਪੀਟੀਆਈਆਂਧਰ ਪ੍ਰਦੇਸ਼ ਦੇ
Publish Date: Thu, 16 Apr 2026 07:02 PM (IST)
Updated Date: Thu, 16 Apr 2026 07:06 PM (IST)
ਚਿਲਕਲਾਡੋਨਾ, ਪੀਟੀਆਈ ਆਂਧਰ ਪ੍ਰਦੇਸ਼ ਦੇ ਕਰਨੂਲ ਜ਼ਿਲ੍ਹੇ ’ਚ ਹੋਏ ਭਿਆਨਕ ਸੜਕ ਹਾਦਸੇ ’ਚ ਅੱਠ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 10 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸ਼ਰਧਾਲੂਆਂ ਨਾਲ ਭਰੇ ਇਕ ਲਾਈਟ ਕਮਰਸ਼ੀਅਲ ਵ੍ਹੀਕਲ ਨੇ ਦੇਰ ਰਾਤ ਕਰੀਬ ਤਿੰਨ ਵਜੇ ਨੈਸ਼ਨਲ ਹਾਈਵੇ-167 ’ਤੇ ਇਕ ਟੈਂਕਰ ਨੂੰ ਟੱਕਰ ਮਾਰ ਦਿੱਤੀ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗੱਡੀ ਚਾਲਕ ਨੂੰ ਝਪਕੀ ਆ ਗਈ ਸੀ ਤੇ ਉਹ ਗਲਤ ਦਿਸ਼ਾ ’ਚ ਗੱਡੀ ਚਲਾ ਰਿਹਾ ਸੀ, ਜਿਸ ਨਾਲ ਭਿਆਨਕ ਟੱਕਰ ਹੋਈ। ਵਾਹਨ ’ਚ ਕਰੀਬ 20 ਲੋਕ ਸਵਾਰ ਸਨ, ਜਿਸਦੇ ਕਾਰਨ ਹਾਦਸੇ ਦਾ ਅਸਰ ਹੋਰ ਵੀ ਖਤਰਨਾਕ ਹੋ ਗਿਆ। ਮਿ੍ਰਤਕਾਂ ’ਚ ਪੰਜ ਔਰਤਾਂ, ਇਕ ਨਾਬਾਲਿਗ ਲੜਕੀ ਤੇ ਦੋ ਮਰਦ ਸ਼ਾਮਲ ਹਨ, ਜਿਨ੍ਹਾਂ ਨੂੰ ਕਰਨੂਲ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ।