- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
----ਬਾਟਮ ਲਗਾਓ-------- -ਇਹ ਸਮਾਗਮ ਆਕਾਸ਼ਵਾਣੀ

----ਬਾਟਮ ਲਗਾਓ--------
-ਇਹ ਸਮਾਗਮ ਆਕਾਸ਼ਵਾਣੀ ਪਰਿਵਾਰ ਦੇ ਹਰ ਮੈਂਬਰ ਲਈ ਜੀਵਨ ਭਰ ਦਾ ਹੈ ਯਾਦਗਾਰ ਅਨੁਭਵ : ਅਨਿਲ ਸ਼ਰਮਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ, ਆਕਾਸ਼ਵਾਣੀ ਜਲੰਧਰ ਕੇਂਦਰ ਵੱਲੋਂ ਅੱਜ ਸ਼ਾਮ ਕੇ.ਐੱਲ. ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਪ੍ਰੋਗਰਾਮ-‘ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ’ ਦਾ ਆਯੋਜਨ ਕੀਤਾ ਗਿਆ। ਇਸ ਸੰਗੀਤ ਸਮਾਰੋਹ ਦਾ ਉਦਘਾਟਨ ਆਕਾਸ਼ਵਾਣੀ ਦੇ ਉਪ ਮਹਾਨਿਰਦੇਸ਼ਕ (ਇੰਜੀਨੀਅਰਿੰਗ) ਰਣਜੀਤ ਮੀਣਾ, ਹਰੀਵੱਲਭ ਸੰਗੀਤ ਸੰਮੇਲਨ ਦੇ ਨਿਰਦੇਸ਼ਕ ਇੰਜੀਨੀਅਰ ਐਸ.ਐਸ. ਅਜੀਮਲ, ਦੂਰਦਰਸ਼ਨ ਪ੍ਰਸਤੁਤਕਰਤਾ ਸੁਰਿੰਦਰ ਸੇਠ, ਪ੍ਰੋਗਰਾਮ ਮੁਖੀ ਪਰਮਜੀਤ ਸਿੰਘ, ਖੇਤਰੀ ਸਮਾਚਾਰ ਮੁਖੀ ਰਾਜੇਸ਼ ਬਾਲੀ ਤੇ ਹੋਰ ਪਤਵੰਤੇ ਸੱਜਣਾਂ ਨੇ ਰਵਾਇਤੀ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ।
ਇਸ ਦੌਰਾਨ ਸ਼ਾਸਤਰੀ ਜੁਗਲਬੰਦੀ ਪੇਸ਼ ਕੀਤੀ ਜਿਸਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ। ਪਿਓ-ਧੀ ਦੀ ਜੋੜੀ, ਪੰ. ਮਨੂ ਕੁਮਾਰ ਸੀਨ ਅਤੇ ਸੁਰਪ੍ਰਿਆ ਸੀਨ ਵੱਲੋਂ ਪੇਸ਼ ਕੀਤੀ ਗਈ ਸ਼ਾਸਤਰੀ ਸਿਤਾਰ-ਸੰਤੂਰ ਜੁਗਲਬੰਦੀ ਨੂੰ ਮਾਣਨਾ ਇੱਕ ਸੁਖਦ ਅਨੁਭਵ ਸੀ। ਪੰ. ਸੀਨ ਆਕਾਸ਼ਵਾਣੀ ਦੇ ਇਕ ਜਾਣੇ-ਪਛਾਣੇ ਕਲਾਕਾਰ ਹਨ। ਉਨ੍ਹਾਂ ਦੇ ਨਾਲ ਤਬਲੇ 'ਤੇ ਮਧੁਰੇਸ਼ ਭੱਟ ਅਤੇ ਸਿਧਾਰਥ ਚੈਟਰਜੀ ਨੇ ਸਾਥ ਦਿੱਤਾ। ਦਿਪਿਨ ਕੁਮਾਰ ਅਤੇ ਸਤਨਿੰਦਰ ਸਿੰਘ ਵੱਲੋਂ ਇੱਕ ਖਿਆਲ ਜੁਗਲਬੰਦੀ ਪੇਸ਼ ਕੀਤੀ। ਉਨ੍ਹਾਂ ਦੇ ਨਾਲ ਤਬਲੇ 'ਤੇ ਪੰ. ਕਾਲੇ ਰਾਮ ਤੇ ਉਨ੍ਹਾਂ ਦੇ ਪੁੱਤਰ ਪੰ. ਜੈ ਦੇਵ ਨੇ ਸਾਥ ਦਿੱਤਾ।
ਦੋਵਾਂ ਹੀ ਪੇਸ਼ਕਾਰੀਆਂ ਵਿੱਚ, ਦੂਜੀ ਪੀੜ੍ਹੀ ਦੇ ਕਲਾਕਾਰਾਂ—ਧੀ ਸੁਰਪ੍ਰਿਆ ਸੀਨ ਅਤੇ ਪੁੱਤਰ ਪੰ. ਜੈ ਦੇਵ ਦੇ ਪ੍ਰਦਰਸ਼ਨ ਦੀ ਦਰਸ਼ਕਾਂ ਵੱਲੋਂ ਸ਼ਲਾਘਾ ਕੀਤੀ। ਪੰਜਾਬ ਵਿੱਚ ਸੰਤੂਰ ਦੀ ਪਹਿਲੀ ਅਤੇ ਸਭ ਤੋਂ ਘੱਟ ਉਮਰ ਦੀ ਕਲਾਕਾਰ ਅਤੇ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਦੀ ਕਲਾਕਾਰ ਸੁਰਪ੍ਰਿਆ ਦੇ ਚਿਹਰੇ 'ਤੇ ਮੁਸਕਾਨ ਸੀ। ਇਹ ਪਹਿਲੀ ਵਾਰ ਹੈ, ਜਦੋਂ ਉਹ ਆਕਾਸ਼ਵਾਣੀ ਸੰਗੀਤ ਸੰਮੇਲਨ ਦੇ ਮੰਚ 'ਤੇ ਆਪਣੇ ਪਿਤਾ, ਜੋ ਉਨ੍ਹਾਂ ਦੇ ਗੁਰੂ ਵੀ ਹਨ, ਦੇ ਨਾਲ ਪੇਸ਼ਕਾਰੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਕਾਸ਼ਵਾਣੀ ਲਈ ਪੇਸ਼ਕਾਰੀ ਦੇ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹੈ, ਜੋ ਦਹਾਕਿਆਂ ਤੋਂ ਰਾਸ਼ਟਰ ਦੀ ਸੇਵਾ ਕਰਨ ਵਾਲੀ ਇੱਕ ਸੰਸਥਾ ਹੈ।
ਆਕਾਸ਼ਵਾਣੀ ਜਲੰਧਰ ਦੇ ਸਾਬਕਾ ਡਰਾਮਾ ਕਲਾਕਾਰ ਤੇ ਸੀਨੀਅਰ ਅਨਾਊਂਸਰ ਅਨਿਲ ਸ਼ਰਮਾ ਨੇ ਕਿਹਾ ਕਿ ਆਕਾਸ਼ਵਾਣੀ ਦੇ 90 ਸਾਲਾਂ ਦੇ ਸਫ਼ਰ ਵਿੱਚੋਂ ਉਨ੍ਹਾਂ ਨੇ 25 ਤੋਂ ਵੱਧ ਸਾਲਾਂ ਤੱਕ ਇਸ ਸੰਸਥਾ ਦੀ ਸੇਵਾ ਕੀਤੀ ਹੈ। ਇਸ ਸੰਸਥਾ ਨੇ ਉਨ੍ਹਾਂ ਨੂੰ ਨਾਮ ਅਤੇ ਪ੍ਰਸਿੱਧੀ ਦਿੱਤੀ ਹੈ। ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਮੁਖੀ, ਪਰਮਜੀਤ ਸਿੰਘ ਨੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਤਸਵ ਆਕਾਸ਼ਵਾਣੀ ਪਰਿਵਾਰ ਦੇ ਹਰੇਕ ਮੈਂਬਰ ਲਈ ਜੀਵਨ ਭਰ ਦਾ ਇੱਕ ਯਾਦਗਾਰ ਅਨੁਭਵ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਸੰਗੀਤ ਪ੍ਰੋਗਰਾਮ ਦੀ ਰਿਕਾਰਡਿੰਗ ਬਾਅਦ ਵਿੱਚ ਉਨ੍ਹਾਂ ਸਾਰੇ ਮਾਣਮੱਤੇ ਸਰੋਤਿਆਂ ਲਈ ਪ੍ਰਸਾਰਿਤ ਕੀਤੀ ਜਾਵੇਗੀ, ਜੋ ਇੰਨੇ ਸਾਲਾਂ ਤੋਂ ਆਕਾਸ਼ਵਾਣੀ ਨਾਲ ਜੁੜੇ ਹੋਏ ਹਨ। ਆਕਾਸ਼ਵਾਣੀ ਅੱਜ ਆਪਣੀ ਸਥਾਪਨਾ ਦੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ। ਅੱਜ ਹੀ ਦੇ ਦਿਨ 8 ਜੂਨ, 1936 ਨੂੰ 'ਇੰਡੀਅਨ ਸਟੇਟ ਬ੍ਰਾਡਕਾਸਟਿੰਗ ਸਰਵਿਸ' ਦਾ ਨਾਂ ਬਦਲ ਕੇ 'ਆਲ ਇੰਡੀਆ ਰੇਡੀਓ' ਕਰ ਦਿੱਤਾ ਗਿਆ ਸੀ। ਇਹ ਇਤਿਹਾਸਕ ਦਿਨ ਦੇਸ਼ ਦੇ ਸੱਭਿਆਚਾਰਕ, ਸੂਚਨਾ ਅਤੇ ਪ੍ਰਸਾਰਣ ਇਤਿਹਾਸ ਦੇ ਇੱਕ ਵਿਸ਼ੇਸ਼ ਪਲ ਦਾ ਪ੍ਰਤੀਕ ਹੈ, ਜਦੋਂ ਇੱਕ ਅਜਿਹੀ ਆਵਾਜ਼ ਦਾ ਜਨਮ ਹੋਇਆ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਗੂੰਜਦੀ ਰਹੀ।
ਆਜ਼ਾਦੀ ਤੋਂ ਬਾਅਦ, ਆਲ ਇੰਡੀਆ ਰੇਡੀਓ ਦਾ ਤੇਜ਼ੀ ਨਾਲ ਵਿਸਤਾਰ ਹੋਇਆ ਅਤੇ 1956 ਵਿੱਚ ਇਸਨੇ 'ਆਕਾਸ਼ਵਾਣੀ' ਨਾਂ ਅਪਣਾਇਆ। ਵਰਤਮਾਨ ’ਚ ਆਕਾਸ਼ਵਾਣੀ 591 ਕੇਂਦਰਾਂ ਦਾ ਸੰਚਾਲਨ ਕਰ ਰਹੀ ਹੈ, ਜੋ ਭਾਰਤ ਦੀ 98 ਫੀਸਦੀ ਆਬਾਦੀ ਤੱਕ ਆਪਣੀ ਪਹੁੰਚ ਯਕੀਨੀ ਬਣਾਉਂਦੇ ਹੋਏ 23 ਭਾਸ਼ਾਵਾਂ ਅਤੇ 146 ਬੋਲੀਆਂ ਵਿੱਚ ਪ੍ਰਸਾਰਣ ਕਰਦੇ ਹਨ। ਆਕਾਸ਼ਵਾਣੀ ਦਾ ਵਿਦੇਸ਼ ਸੇਵਾ ਵਿਭਾਗ 100 ਤੋਂ ਵੱਧ ਦੇਸ਼ਾਂ ਵਿੱਚ ਪ੍ਰਸਾਰਣ ਕਰਦਾ ਹੈ, ਜੋ ਵਿਸ਼ਵ ਪੱਧਰ 'ਤੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਨ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਨਾਲ ਜੁੜਾਅ ਬਣਾਉਂਦਾ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਪ੍ਰਮੁੱਖ ਭਾਸ਼ਾਵਾਂ ਤੇ ਬੋਲੀਆਂ ਵਿੱਚ 24X7 ਖ਼ਬਰਾਂ ਤੇ ਵਿਚਾਰ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ।