ਬਾਲ ਸੰਸਕਾਰ ਕੇਂਦਰ ਨੂੰ ਦਿੱਤਾ ਵਾਟਰ ਡਿਸਪੈਂਸਰ
ਬਾਲ ਸੰਸਕਾਰ ਕੇਂਦਰ ਵਿਖੇ ਇਕ ਵਾਟਰ ਡਿਸਪੈਂਸਰ ਮੁੱਹਈਆ ਕਰਵਾਇਆ
Publish Date: Thu, 12 Feb 2026 07:52 PM (IST)
Updated Date: Thu, 12 Feb 2026 07:54 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਯੂਨਾਈਟਿਡ ਕੁਈਨ ਵੈੱਲਫੇਅਰ ਸੁਸਾਇਟੀ ਤੇ ਐੱਨਜੀਓ ਦਿਵਿਆ ਦ੍ਰਿਸ਼ਟੀ ਵੱਲੋਂ ਡਾ.ਅਨੂਪ ਅਬਰੋਲ ਬਾਲ ਸੰਸਕਾਰ ਕੇਂਦਰ ਵਿਖੇ ਇਕ ਵਾਟਰ ਡਿਸਪੈਂਸਰ ਮੁੱਹਈਆ ਕਰਵਾਇਆ ਗਿਆ। ਸਮਾਜ ਸੇਵਿਕਾ ਪ੍ਰਵੀਨ ਅਬਰੋਲ ਨੇ ਦੱਸਿਆ ਕਿ ਇਸ ਨਾਲ ਗਰਮੀਆਂ ਦੇ ਮੌਸਮ ’ਚ ਬੱਚਿਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਦਾ ਇੱਕੋ-ਇੱਕ ਉਦੇਸ਼ ਇਹ ਹੈ ਕਿ ਬਾਲ ਸੰਸਕਾਰ ਕੇਂਦਰ ਦੇ ਹਰ ਬੱਚੇ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤੇ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ। ਇਸ ਮੌਕੇ ਬੱਚਿਆਂ ਨੂੰ ਸਟੇਸ਼ਨਰੀ ਤੇ ਖਾਣ-ਪੀਣ ਦੀਆਂ ਚੀਜ਼ਾਂ ਵੀ ਵੰਡੀਆਂ ਗਈਆਂ। ਇਸ ਮੌਕੇ ਪ੍ਰਵੀਨ ਅਬਰੋਲ, ਟੀਆ ਬੇਦੀ, ਖੁਸ਼ੀ ਤੇ ਅਜਾਜ ਮੌਜੂਦ ਸਨ।