ਜਸਵੀਰ ਕੌਰ ਨੂੰ ਸੇਵਾਮੁਕਤੀ ਮੌਕੇ ਸਟਾਫ ਵੱਲੋਂ ਦਿੱਤੀ ਗਈ ਨਿੱਘੀ ਵਿਦਾਇਗੀ
ਜਸਵੀਰ ਕੌਰ ਨੂੰ ਸੇਵਾਮੁਕਤੀ ਮੌਕੇ ਸਟਾਫ ਵੱਲੋਂ ਦਿੱਤੀ ਗਈ ਨਿੱਘੀ ਵਿਦਾਇਗੀ
Publish Date: Fri, 23 Jan 2026 06:29 PM (IST)
Updated Date: Fri, 23 Jan 2026 06:31 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਸਿੱਖਿਆ ਵਿਭਾਗ ਵਿੱਚ ਬਤੌਰ ਈਟੀਟੀ ਟੀਚਰ ਵੀਹ ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ ਜਸਵੀਰ ਕੌਰ ਦੇ ਸਨਮਾਨ ਸਬੰਧੀ ਸਮਾਗਮ ਕਰਵਾਇਆ ਗਿਆ। ਬਲਾਕ ਨੂਰਮਹਿਲ ਦੇ ਸਮੂਹ ਅਧਿਆਪਕਾਂ ਵੱਲੋਂ ਕਰਵਾਏ ਗਏ ਇਸ ਸਮਾਗਮ ਮੌਕੇ ਮੁਲਾਜ਼ਮ ਆਗੂ ਤੀਰਥ ਸਿੰਘ ਬਾਸੀ, ਮਨੀਸ਼ ਮੋਹਨ, ਸੁਖਵਿੰਦਰ ਸਿੰਘ ਜੰਡਿਆਲਾ, ਕੁਲਵਿੰਦਰ ਕੌਰ, ਕੁਲਦੀਪ ਵਾਲੀਆ, ਰਜੇਸ਼ ਜੋਸ਼ੀ, ਕ੍ਰਿਸ਼ਨ ਕੁਮਾਰ ਆਦਿ ਨੇ ਆਪਣੇ ਸੰਬੋਧਨ ਦੌਰਾਨ ਵਿਭਾਗ ਵਿੱਚ ਜਸਬੀਰ ਕੌਰ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਵੱਖ-ਵੱਖ ਅਧਿਆਪਕ, ਮੁਲਾਜ਼ਮ ਜਥੇਬੰਦੀਆਂ ਅਤੇ ਅਧਿਆਪਕਾਂ ਵੱਲੋਂ ਮੈਡਮ ਜਸਬੀਰ ਕੌਰ ਨੂੰ ਵੱਖ-ਵੱਖ ਤੋਹਫੇ ਭੇਟ ਕੀਤੇ ਗਏ। ਇਸ ਮੌਕੇ ਬਲਾਕ ਸਿੱਖਿਆ ਅਫਸਰ ਚਮਨ ਲਾਲ, ਨਰੇਸ਼ ਕੁਮਾਰ, ਅਧਿਆਪਕ ਆਗੂ ਗੁਰਿੰਦਰ ਸਿੰਘ ਲਾਂਬਾ, ਸਿਮਰਨਜੀਤ ਸਿੰਘ, ਮਨੋਜ ਕੁਮਾਰ, ਸਰੋਏ, ਬਾਈ ਅਨੁਰਾਗ ਸਰੀਨ, ਅਕਲ ਚੰਦ ਸਿੰਘ, ਭੁਪਿੰਦਰ ਸਿੰਘ ਖਾਲਸਾ, ਅਮਰਜੀਤ ਸਿੰਘ ਬਾਸੀ, ਐਡਵੋਕੇਟ ਦਿਨੇਸ਼ ਲੱਖਣਪਾਲ, ਰਿਪੂਦਮਨ ਗਿੱਲ ਆਦਿ ਤੋਂ ਇਲਾਵਾ ਸਮੂਹ ਅਧਿਆਪਕ ਆਦਿ ਹਾਜ਼ਰ ਸਨ।